ਬੱਸੀ ਪਠਾਣਾਂ, ਉਦੇ ਧੀਮਾਨ: ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਦੀ ਅਗਵਾਈ ਹੇਠ ਮੰਦਰ ਵਿੱਖੇ ਭਗਵਾਨ ਸ਼੍ਰੀ ਕ੍ਰਿਸ਼ਨ ਛੱਟੀ ਮਹਾਂਉਤਸਵ ਮਨਾਇਆ ਗਿਆ। ਮਹਿਲਾਂ ਸੰਕੀਰਤਨ ਭਜਨ ਮੰਡਲੀ ਵੱਲੋ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਦਾ ਗੁਣਗਾਨ ਕੀਤਾ।ਸਮਾਗਮ ਦੌਰਾਨ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਬ੍ਰਾਹਮਣ ਸਮਾਜ ਸੇਵਾ ਸੰਗਠਨ ਪ੍ਰਧਾਨ ਦੁਸ਼ਯੰਤ ਸ਼ੁਕਲਾ, ਧੀਮਾਨ ਬ੍ਰਾਹਮਣ ਸਭਾ ਪ੍ਰਧਾਨ ਅਸ਼ੋਕ ਧੀਮਾਨ, ਉਘੇ ਸਮਾਜ ਸੇਵੀ ਪਵਨ ਬਾਂਸਲ ਬਿੱਟਾ,ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀ.ਆਰ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਰਚਨਾ ਕਰਦੇ ਹੋਏ ਇਲਾਕੇ ਦੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨਾਂ ਨੇ ਕਿਹਾ ਕਿ ਸਾਡੀ ਸਨਾਤਨ ਸੰਸਕ੍ਰਿਤੀ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਛੱਟੀ ਮਹਾਂਉਤਸਵ ਦਾ ਅਹਿਮ ਸਥਾਨ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਪਰੰਪਰਾ ਅਨੁਸਾਰ ਦੇਸ਼ ਅਤੇ ਦੁਨੀਆ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਛਟੀ ਮਹਾਂਉਤਸਵ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਗੀਤਾ ਦੇ ਰਾਹੀਂ ਜੋ ਮਹੱਤਵਪੂਰਨ ਸਿੱਖਿਆ ਦਿੱਤੀ ਹੈ। ਉਸਨੂੰ ਸਾਨੂੰ ਸਾਰਿਆਂ ਨੂੰ ਗ੍ਰਹਿਣ ਕਰਨ ਦੀ ਲੋੜ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸਭ ਤੋਂ ਵੱਡੀ ਸਿੱਖਿਆ ਇਹ ਦਿੱਤੀ ਕਿ ਅਧਰਮ ਅਤੇ ਅਨਿਆਂ ਵਿਰੁੱਧ ਲੜਨਾ ਹੀ ਧਰਮ ਹੈ। ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵੱਲੋ ਮੰਦਰ ਵਿੱਖੇ ਹਾਜ਼ਰੀ ਲਗਵਾਉਣ ਉਪਰੰਤ ਰਵਿੰਦਰ ਕੁਮਾਰ ਰਿੰਕੂ, ਦੁਸ਼ਯੰਤ ਸ਼ੁਕਲਾ, ਪਵਨ ਬਾਂਸਲ ਬਿੱਟਾ, ਰਮੇਸ਼ ਕੁਮਾਰ ਸੀ.ਆਰ ਅਤੇ ਉਨ੍ਹਾਂ ਦੇ ਨਾਲ ਆਏ ਅਸ਼ੋਕ ਕੁਮਾਰ, ਪੰਕਜ਼ ਭਨੋਟ, ਹਿਤੇਸ਼ ਸ਼ੁੱਕਲਾ ਦਾ ਜੈ ਸ਼੍ਰੀ ਰਾਧੇ ਨਾਮ ਦਾ ਪਟਕਾ ਪਾਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਗਤਾ ਲਈ ਵਿਸ਼ਾਲ ਕੜੀ-ਚਾਵਲ ਦੇ ਭੰਡਾਰੇ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਤਪਾਲ ਭਨੋਟ, ਤਿਲਕ ਰਾਜ ਸ਼ਰਮਾ, ਨਰਵੀਨ ਧੀਮਾਨ ਜੋਨੀ, ਰਾਮ ਲਾਲ, ਹੰਸ ਰਾਜ, ਬਲਰਾਮ ਚਾਵਲਾ, ਬਿੱਟੂ ਕੁਮਾਰ,ਮਨੀਸ਼ ਸ਼ਰਮਾ ,ਮੋਹਿਤ ਝੰਜੀ, ਵਿਜੇ ਸ਼ਰਮਾ ,ਸੁਰਿੰਦਰ ਕੁਮਾਰ ਰਿੰਕੂ,ਸੰਜੀਵ ਸ਼ਰਮਾ, ਕ੍ਰਿਸ਼ਨ ਗੋਪਾਲ , ਸੰਦੀਪ ਧੀਰ, ਸੋਨੂੰ ਬਾਜਵਾ,ਸੁਧੀਰ ਖੰਨਾ, ਰਾਜਨ ਭੱਲਾ, ਪ੍ਰਦੀਪ ਸੱਪਲ ਸੋਨੂੰ, ਜਗਦੀਸ਼ ਪੰਡਿਤ ਜੀ, ਸ਼ੈਂਕੀ ਤਾਂਗੜੀ,ਗਗਨ ਬਾਜਵਾ, ਗੁਲਸ਼ਨ ਕੁਮਾਰ,ਰੀਗਨ ਪਰਾਸ਼ਰ, ਭੋਲੂ ਕੁਮਾਰ,ਹਰੀਸ਼ ਥਰੇਜਾ,ਅਮਨ ਚਾਵਲਾ,ਪੁਜਾਰੀ ਗੋਬਿੰਦ ਨੰਨੂ,ਧਰੂਵ ਕੁਮਾਰ ਆਦਿ ਹਾਜ਼ਰ ਸਨ