ਬੱਸੀ ਪਠਾਣਾਂ,ਉਦੇ ਧੀਮਾਨ: ਪ੍ਰਾਚੀਨ ਝੰਜੀਆ ਸਤੀ ਮਾਤਾ ਮੰਦਿਰ ਕਮੇਟੀ ਵੱਲੋ ਕਲੌੜ ਰੋਡ‘ਤੇ ਸਥਿਤ ਝੰਜੀਆ ਸਤੀ ਮਾਤਾ ਮੰਦਰ ਵਿਖੇ ਸਲਾਨਾ ਧਾਰਮਿਕ ਸਮਾਗਮ ਤੇ ਵਿਸ਼ਾਲ ਭੰਡਾਰਾ ਕਰਵਾਇਆ। ਜਿਸ ‘ਚ ਝੰਜੀਆ ਪਰਿਵਾਰਾਂ ਨੇ ਮੱਥਾ ਟੇਕ ਕੇ ਸਤੀ ਮਾਤਾ ਤੋਂ ਅਸ਼ੀਰਵਾਦ ਲਿਆ। ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਕਾਗਰਸ ਪਾਰਟੀ ਦੇ ਸੀਨੀਅਰ ਕਾਗਰਸੀ ਆਗੂ ਤੇ ਸਾਬਕਾ ਐਸ.ਐਮ.ਓ ਡਾ.ਮਨੋਹਰ ਸਿੰਘ ਨੇ ਆਪਣੇ ਪਾਰਟੀ ਦੇ ਆਗੂਆਂ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸਤੀ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਡਾ.ਮਨੋਹਰ ਸਿੰਘ ਨੇ ਮੰਦਰ ਕਮੇਟੀ ਨੂੰ ਇਸ ਸਲਾਨਾ ਧਾਰਮਿਕ ਸਮਾਗਮ ਕਰਵਾਉਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਮਹਾਂਰਾਜ ਵੱਲੋਂ ਦੱਸੇ ਰਸਤੇ ‘ਤੇ ਚੱਲਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਨਾਲ ਆਉਣ ਵਾਲੀ ਪੀੜੀ ਨੂੰ ਆਪਣੇ ਧਰਮ ਅਤੇ ਅਮੀਰ ਵਿਰਸੇ ਨਾਲ ਜੁੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੰਦਰ ਕਮੇਟੀ ਮੈਂਬਰਾਂ ਵੱਲੋਂ ਡਾ.ਮਨੋਹਰ ਸਿੰਘ ਤੇ ਉਨ੍ਹਾਂ ਨਾਲ ਆਏ ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ ਦਾ ਮੰਦਰ ਵਿੱਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਤੇ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਕੇਸ਼ਵ ਕਪਿਲਾ,ਪਰਮੋਦ ਕਪਿਲਾ,ਪਵਨ ਸ਼ਰਮਾ, ਜਸਪਾਲ ਸਿੰਘ,ਮੋਹਿਤ ਝੰਜੀ,ਦਮਨ ਝੰਜੀ,ਰਜਨੀਸ਼ ਕਪਿਲਾ,ਵਿਨੋਦ ਝੰਜੀ, ਓਮ ਪ੍ਰਕਾਸ਼ ਝੰਜੀ, ਰਾਹੁਲ ਝੰਜੀ, ਦਿਨੇਸ਼ ਕਪਿਲਾ,ਅਸ਼ੌਕ ਝੰਜੀ,ਰਾਮ ਕਪਿਲਾ, ਮਨੀਸ਼ ਕਪਿਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਝੰਜੀ ਪਰਿਵਾਰ ਹਾਜ਼ਰ ਸਨ।