ਸਰਹਿੰਦ, ਥਾਪਰ:
ਸ਼੍ਰੀ ਗਣੇਸ਼ ਸੇਵਾ ਸੰਮਤੀ ਸਰਹਿੰਦ ਵਲੋਂ ਖਾਲਸਾ ਸਕੂਲ ਹੁਮਾਯੂਪੁਰ ਵਿਖੇ ਜਨਮਅਸ਼ਟਮੀ ਦਾ ਪਵਿਤਰ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਨਾਲ਼ ਜੋੜਨਾ ਚਾਹੀਦਾ ਹੈ। ਇਹ ਇਕ ਅਜਿਹਾ ਪਵਿੱਤਰ ਤਿਉਹਾਰ ਹੈ, ਜੋ ਸਭ ਵਰਗਾਂ ਵਲੋਂ ਆਪਸੀ ਭਾਈਚਾਰੇ ਨਾਲ਼ ਮਨਾਇਆ ਜਾਂਦਾ ਹੈ। ਸੇਵਾ ਸੰਮਤੀ ਦੇ ਸਤੀਸ਼ ਨੰਦਾ ਅਤੇ ਪਵੇਲ ਹਾਂਡਾ ਵਲੋਂ ਲੰਗਰ ਦਾ ਆਯੋਜਨ ਵੀ ਕੀਤਾ ਗਿਆ।
ਇਸ ਮੌਕੇ ਬਲਦੇਵ ਕ੍ਰਿਸ਼ਨ, ਮੋਹਨ ਨੰਦਾ, ਸੰਜੀਵ ਸੂਦ, ਪ੍ਰਦੀਪ ਰਤਨ, ਸੰਜੀਵ ਕਪੂਰ ,ਗੌਰਵ ਅਰੋੜਾ, ਹੈਪੀ ਦੁੱਗਲ, ਗੁਲਸ਼ਨ ਵਰਮਾ ਹਾਜ਼ਰ ਸਨ। ਸ਼੍ਰੀ ਜੀ ਕ੍ਰਿਪਾ ਭਜਨ ਮੰਡਲੀ ਵੱਲੋਂ ਸੰਗੀਤਮਈ ਭਜਨ ਕਰਕੇ ਭਗਤਾਂ ਨੂੰ ਨਿਹਾਲ ਕੀਤਾ ਗਿਆ।