ਸਰਹਿੰਦ, ਥਾਪਰ:
ਭਗਵਾਨ ਸ਼੍ਰੀ ਚੰਦਰ ਜੀ ਨੇ ਸਾਨੂੰ ਭਗਤੀ ਦਾ ਰਾਹ ਦਿਖਾਇਆ। ਇਸ ਲਈ ਸਾਨੂੰ ਉਹਨਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਸਾਨੂੰ ਅਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹ ਪ੍ਰਵਚਨ ਸੰਤ ਬਾਬਾ ਸਰਬਜੀਤ ਸਿੰਘ ਭੱਲਾ ਤੇ ਮਹੰਤ ਡਾ. ਸਿਕੰਦਰ ਸਿੰਘ ਨੇ ਡੇਰਾ ਫਰੌਰ ਵਿਖੇ ਧਾਰਮਿਕ ਸਮਾਗਮ ਦੌਰਾਨ ਕਹੇ। ਉਹਨਾਂ ਕਿਹਾ ਕਿ ਭਗਤੀ ਦੇ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ।ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਅਤੇ ਗੁਰਬਾਣੀ ਨਾਲ਼ ਜੋੜਨਾ ਚਾਹੀਦਾ ਹੈ। ਮਹੰਤ ਡਾ. ਸਿਕੰਦਰ ਸਿੰਘ ਵਲੋਂ ਸੰਤ ਬਾਬਾ ਸਰਬਜੀਤ ਸਿੰਘ ਭੱਲਾ ਦੀ ਸਿਹਤਯਾਬੀ ਲਈ ਪ੍ਰਾਰਥਨਾ ਵੀ ਕੀਤੀ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ, ਬਾਬਾ ਦਿਵਜੋਤ ਸਿੰਘ ,ਕਰਨੈਲ ਸਿੰਘ, ਹੈਪੀ ਦੁੱਗਲ, ਖੁਸ਼ਵੰਤ ਰਾਏ, ਕਸ਼ਿਸ਼ ਕੁਮਾਰ ਆਦਿ ਵੀ ਹਾਜ਼ਰ ਸਨ।