ਸਰਹਿੰਦ,( ਥਾਪਰ): ਉਦਾਸੀਨ ਭੇਖ ਮੰਡਲ ਪੰਜਾਬ ਦੀ ਵਿਸ਼ੇਸ਼ ਮੀਟਿੰਗ ਅੱਜ ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਵਿਖੇ ਸੰਤ ਬਾਬਾ ਬਲਵਿੰਦਰ ਦਾਸ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਭਰ ਤੋਂ ਆਏ ਸੰਤਾ ਮਹਾਪੁਰਸ਼ਾ ਵਲੋਂ ਵਿਚਾਰਾਂ ਕਰਨ ਉਪਰੰਤ ਕਈ ਅਹਿਮ ਮਤੇ ਪਾਸ ਕੀਤੇ ਗਏ ਹਨ। ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਆਉਣ ਵਾਲੀ 12 ਸਤੰਬਰ ਭਾਦਰੋਂ ਸੁਦੀ ਦੀ ਨੌਵੀਂ ਨੂੰ ਭਗਵਾਨ ਸ਼੍ਰੀ ਚੰਦਰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹੋਏ ਇਸ ਪਵਿਤੱਰ ਮੌਕੇ ਤੇ ਪੰਜਾਬ ਸਰਕਾਰ ਤੋਂ ਛੁੱਟੀ ਅਤੇ ਯੂਨੀਵਰਸਿਟੀ ’ਚ ਬਾਬਾ ਜੀ ਦੇ ਨਾਮ ਦੀ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ। ਇਸਦੇ ਇਲਾਵਾ ਉਦਾਸੀਨ ਭੇਖ ਦੇ ਸਾਰੇ ਡੇਰਿਆਂ ਦੇ ਸੰਤਾ ਮਹਾਪੁਰਸ਼ਾਂ ਨੂੰ ਸਮਾਜ ਵਿਚ ਫੈਲੇ ਨਸ਼ਾ, ਪ੍ਰਦੂਸ਼ਨ ਤੇ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਬਣਦਾ ਰੋਲ ਅਦਾ ਕਰਨ ਦੀ ਹਿਦਾਇਤ ਕੀਤੀ ਗਈ।
ਇਸ ਮੌਕੇ ਸੰਸਥਾ ਦੇ ਸਕੱਤਰ ਬਾਬਾ ਬੀਰਮ ਦਾਸ ਸਿਉੜਾ ਵਾਲੇ, ਖਜਾਨਚੀ ਕਰਮਜੀਤ ਸਿੰਘ ਜੀਰਕਪੁਰ, ਮਹੰਤ ਬਾਬਾ ਪ੍ਰਗਟ ਦਾਸ ਖੇੜੀ ਨਗਾੲਂੀਆ ਵਾਲੇ, ਮਹੰਤ ਬਾਬਾ ਦਰਸ਼ਨ ਦਾਸ ਰਾਈਆ ਚੇਅਰਮੈਨ, ਮਹੰਤ ਬਾਬਾ ਬਲਦੇਵ ਦਾਸ ਸਲਾਨਾ, ਮਹੰਤ ਬਾਬਾ ਬਲਵੰਤ ਦਾਸ ਲਸਾੜਾ, ਮਹੰਤ ਬਾਬਾ ਐਡਵੋਕੇਟ ਸੁਖਦੇਵ ਦਾਸ, ਮਹੰਤ ਬਾਬਾ ਕ੍ਰਿਸ਼ਨ ਗੋਪਾਲ ਨਾਭਾ ਸਾਹਿਬ, ਮਹੰਤ ਬਾਬਾ ਇੰਦਰਜੀਤ ਦਾਸ ਸਰੋਦ, ਮਹੰਤ ਬਾਬਾ ਤਰਲੋਚਨ ਦਾਸ ਧਸੋਟ, ਮਹੰਤ ਬਾਬਾ ਗੁਰਦਾਸ ਦਾਸ ਬੇਗੋਵਾਲ, ਮਹੰਤ ਬਾਬਾ ਸੰਦੀਪ ਦਾਸ, ਮਹੰਤ ਬਾਬਾ ਸੁਖਵੀਰ ਦਾਸ ਮੁੱਲਾਂਪੁਰ, ਮਹੰਤ ਬਾਬਾ ਗੁਰਮੀਤ ਸਿੰਘ ਰਾਘੋਰਾਮ ਡੇਰਾ ਧਮੋਟ, ਮਹੰਤ ਬਾਬਾ ਬੀਤ ਦਾਸ ਸਰਹਿੰਦ ਆਦਿ ਹਾਜਰ ਸਨ।