Home ਫ਼ਤਹਿਗੜ੍ਹ ਸਾਹਿਬ ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ- ਸਿਕੰਦਰ

ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ- ਸਿਕੰਦਰ

ਸਰਹਿੰਦ, ਰੂਪ ਨਰੇਸ਼/ਥਾਪਰ:

ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ ਜਿਸਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਵੱਸਦਾ।ਇਹ ਪ੍ਰਵਚਨ ਮਹੰਤ ਡਾ. ਸਿਕੰਦਰ ਸਿੰਘ ਨੇ ਡੇਰਾ ਬਾਬਾ ਬੁੱਧ ਦਾਸ ਵਿਖੇ ਸੰਗਰਾਂਦ ਦੇ ਦਿਹਾੜੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਨੌਜਵਾਨਾਂ ਨੂੰ ਧਾਰਮਿਕ ਸਮਾਗਮਾ ਚ ਵਧ ਚੜ ਕੇ ਹਿੱਸਾ ਲੈਣ ਤੇ ਨਾਮ ਸਿਮਰਨ ਕਰਦੇ ਹੋਏ ਲੋੜਵੰਦ ਲੋਕਾਂ ਦੀ ਮੱਦਦ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਸੇਵਿਕਾ ਰੇਨੂੰ ਹੈਪੀ ਵੱਲੋਂ ਭਗਵਾਨ ਦੇ ਨਾਮ ਦਾ ਸਿਮਰਨ ਵੀ ਕੀਤਾ ਗਿਆ।

ਇਸ ਮੌਕੇ ਡਾ. ਆਫ਼ਤਾਬ ਸਿੰਘ, ਰਾਜੇਸ਼ ਸਿੰਗਲਾ, ਹਰਚੰਦ ਸਿੰਘ ਤੇ ਕਰਨੈਲ ਸਿੰਘ ਡੂਮਛੇੜੀ, ਦੀਦਾਰ ਸਿੰਘ, ਰਾਮ ਰੱਖਾ, ਰਿੰਕੂ ਬਾਜਵਾ,ਸੁੱਖਾ ਬਾਜਵਾ, ਪਿਆਰਾ ਸਿੰਘ, ਤਰਲੋਕ ਸਿੰਘ, ਗੁਰਸ਼ੇਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਨਿਰਮਲ ਸਿੰਘ, ਕੈਲਾਸ਼ ਨਾਥ, ਰਜਿੰਦਰ ਭਨੋਟ, ਬਲਦੇਵ ਸਿੰਘ, ਗੁਰਨਾਮ ਕੌਰ, ਰਣਜੀਤ ਸਿੰਘ, ਰਾਧਾ ਰਾਣੀ,ਗੁਰਸ਼ੇਰ ਸਿੰਘ,ਨਿਰਮਲ ਨਿੰਮਾ ਅਤੇ ਅਮਨ ਕੁਮਾਰ,ਕਸ਼ਿਸ਼ ਥਾਪਰ,ਦਿਕਸ਼ਾ ਥਾਪਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here