ਸਰਹਿੰਦ, ਥਾਪਰ:
ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਸੰਸਥਾ ਇੰਚਾਰਜ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਦੌਰਾਨ ਯੋਗਾ ਟ੍ਰੇਨਰ ਗੁਰਵਿੰਦਰ ਥਾਪਰ ਵੱਲੋਂ ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗਾ ਦੀ ਅਹਿਮੀਅਤ ਦੱਸਦੇ ਹੋਏ ਯੋਗਾ ਅਭਿਆਸ ਕਰਵਾਇਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡਾ. ਲੀਜ਼ਾ ਜੋ ਕਿ ਫਿਨਲੈਂਡ ਅੰਬੈਸੀ ਵਿੱਚ ਸਾਇੰਸ ਅਤੇ ਐਜੂਕੇਸ਼ਨ ਕੌਂਸਲਰ ਹਨ, ਨੇ ਵਿਸ਼ੇਸ਼ ਤੌਰ ‘ਤੇ ਮੁੱਖ ਦਫ਼ਤਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਅਧਿਕਾਰੀਆਂ ਦੀ ਟੀਮ ਸਰੇਖਾ ਠਾਕੁਰ, ਸੁਨੀਤਾ ਪ੍ਰਭਾਕਰ, ਹਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਸ਼ਾਲੂ ਮਹਿਰਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਸ਼ਮਸ਼ੇਰ ਸਿੰਘ ਨਾਲ ਡਾਇਟ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕਰਦੇ ਹੋਏ ਯੋਗਾ ਦੇ ਪੂਰੇ ਸੈਸ਼ਨ ਵਿੱਚ ਭਾਗ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਅਤੇ ਸੰਸਥਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਰੁਬਰੂ ਹੁੰਦੇ ਹੋਏ ਸਿੱਖਿਆ ਖੇਤਰ ਦੇ ਤਜਰਬੇ ਸਾਂਝੇ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਸੈਸ਼ਨ ਨੂੰ ਬਹੁਤ ਸਲਾਹਿਆ ਗਿਆ। ਕੰਵਲਦੀਪ ਸਿੰਘ ਸੋਹੀ ਵੱਲੋਂ ਯੋਗਾ ਟਰੇਨਰ ਟੀਮ ਦਾ ਧੰਨਵਾਦ ਕਰਦੇ ਹੋਏ ਸਿਹਤ ਦੇ ਅਮੁੱਲ ਖਜ਼ਾਨੇ ਦੇ ਸਿੱਖਿਆ ਨਾਲ ਬਹੁਮੁੱਲੇ ਸੰਬੰਧ ਦਾ ਸੁਨੇਹਾ ਦਿੱਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਵੱਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਰਾਮ ਭੂਸ਼ਣ, ਡਾ. ਕੁਲਦੀਪ ਸਿੰਘ, ਪਰਵਿੰਦਰ ਸਿੰਘ, ਨਰਿੰਦਰ ਕੌਰ, ਹਰਜੀਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ ਹਾਜਰ ਸਨ।