ਵੋਟਰਾਂ ਨੇ ਮੈਨੂੰ ਜੋ ਫ਼ਤਵਾ ਦਿੱਤਾ ਹੈ ਅਸੀ ਉਸਨੂੰ ਸਵਿਕਾਰ ਕਰਦੇ ਹਾਂ- ਗੇਜਾ ਰਾਮ

ਸਰਹਿੰਦ,(ਰੂਪ ਨਰੇਸ਼/ਥਾਪਰ):

ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਚੋਣ ਨਤੀਜਿਆਂ ‘ਤੇ ਆਪਣੀ ਰਾਏ ਪ੍ਰਗਟ ਕਰਦਿਆਂ ਕਿਹਾ ਕਿ ਵੋਟਰਾਂ ਨੇ ਮੈਨੂੰ ਜੋ ਫ਼ਤਵਾ ਦਿੱਤਾ ਹੈ ਅਸੀ ਉਸਨੂੰ ਸਵਿਕਾਰ ਕਰਦੇ ਹਾਂ।ਨਤੀਜਾ ਚਾਹੇ ਜੋ ਵੀ ਹੋਵੇ ਪਰ ਥੋੜੇ ਜਿਹੇ ਸਮੇਂ ਵਿੱਚ ਜਨਤਾ ਨੇ ਉਹਨਾਂ ਨੂੰ ਜੋ ਪਿਆਰ ਦਿੱਤਾ ਹੈ ਉਹ ਉਸਦੇ ਸਦਾ ਰਿਣੀ ਰਹਿਣਗੇ।ਉਹਨਾਂ ਕਿਹਾ ਕਿ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ ਬਣੇਗੀ ਤੇ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ ਵੋਟਰਾਂ ਨੇ ਮੋਦੀ ਸਰਕਾਰ ਦੁਬਾਰਾ ਲਿਆ ਕੇ ਸਰਕਾਰ ਦੇ ਕੰਮਾਂ ਤੇ ਮੋਹਰ ਲਗਾਈ ਹੈ। ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਉਹ ਇਲਾਕੇ ਦੀ ਸੇਵਾ ਲਈ ਸਦਾ ਤੱਤਪਰ ਰਹਿਣਗੇ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ