ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ- ਆਗੂ

 

ਸਰਹਿੰਦ(ਰੂਪ ਨਰੇਸ਼/ਥਾਪਰ):

ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਦੀ ਸ਼ਾਨਦਾਰ ਜਿੱਤ ਹੋਵੇਗੀ। ਇਹ ਗੱਲ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਅੱਜ ਚੁੰਨ੍ਹੀ, ਖਮਾਣੋਂ, ਬਸੀ ਪਠਾਣਾਂ ਅਤੇ ਉੱਚਾ ਪਿੰਡ ਵਿਖੇ ਨੁੱਕੜ ਮੀਟਿੰਗਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ।

ਉਹਨਾਂ ਕਿਹਾ ਕਿ ਪੰਜਾਬ ਦੀ ਬਦਹਾਲੀ ਲਈ ਅਕਾਲੀ ਦਲ ਅਤੇ ਮੌਜੂਦਾ ਸਮੇਂ ਦੀ ਆਪ ਸਰਕਾਰ ਜਿੰਮੇਵਾਰ ਹੈ। ਝੂਠ ਦੇ ਸਹਾਰੇ ਤੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਆਪ ਦੀ ਸਰਕਾਰ ਧੋਖੇਬਾਜ ਸਾਬਤ ਹੋਈ ਹੈ।ਕਿਉਂਕਿ ਜਿਸ ਮੰਤਵ ਨਾਲ ਲੋਕਾਂ ਨੇ ਵੱਡੇ ਬਹੁਮਤ ਨਾਲ ਆਪ ਨੂੰ ਜਿਤਾਇਆ ਸੀ ਉਸਦੇ ਉਲਟ ਬਦਲਾਖੋਰੀ ਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਕਰਕੇ ਪੰਜਾਬ ਨੂੰ ਕੰਗਾਲੀ ਦੀ ਰਾਹ ‘ਤੇ ਖੜਾ ਕਰ ਦਿੱਤਾ ਹੈ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ