ਬੱਸੀ ਪਠਾਣਾ, ਉਦੇ ਧੀਮਾਨ: ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਕਲੌੜ ਅਤੇ ਦਾਣਾ ਮੰਡੀ ਬਡਵਾਲਾ ਦੀ ਚੋਣ ਹੋਈ, ਜਿਸ ਵਿਚ ਸਮੂਹ ਆੜ੍ਹਤੀ ਸ਼ਾਮਲ ਹੋਏ ਤੇ ਸਰਦਾਰ ਰਣਜੀਤ ਸਿੰਘ ਸੋਮਲ ਨੂੰ ਸਰਬ ਸੰਮਤੀ ਨਾਲ ਦਾਣਾ ਮੰਡੀ ਕਲੋੜ ਤੇ ਦਾਣਾ ਮੰਡੀ ਬਡਵਾਲਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਵੱਲੋਂ ਸਰਦਾਰ ਰਣਜੀਤ ਸਿੰਘ ਸੋਮਲ ਨੂੰ ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਲਈ ਅਧਿਕਾਰ ਦਿੱਤੇ ਗਏ। ਨਵਨਿਯੁਕਤ ਪ੍ਰਧਾਨ ਸਰਦਾਰ ਰਣਜੀਤ ਸਿੰਘ ਸੋਮਲ ਨੂੰ ਸਮੂਹ ਆੜ੍ਹਤੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੱਤੀ ਗਈ। ਗੱਲਬਾਤ ਦੌਰਾਨ ਪ੍ਰਧਾਨ ਸਰਦਾਰ ਰਣਜੀਤ ਸਿੰਘ ਸੋਮਲ ਨੇ ਕਿਹਾ ਕਿ ਉਹ ਧੰਨਵਾਦੀ ਹਨ ਸਮੂਹ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਉਸ ਨੂੰ ਮੈ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਸਰਦਾਰ ਰਣਜੀਤ ਸਿੰਘ ਸੋਮਲ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਆੜਤੀ ਅੰਮ੍ਰਿਤ ਪਾਲ ਸਿੰਘ ਗਿੱਲ ,ਬਲਜੀਤ ਸਿੰਘ, ਵੇਦ ਪ੍ਰਕਾਸ਼ ਬੇਦੀ, ਅਸ਼ੋਕ ਕੁਮਾਰ, ਸਤਿੰਦਰ ਸਿੰਘ ਚਹਿਲ ਆਦਿ ਹਾਜ਼ਰ ਸਨ