ਉਦੇ ਧੀਮਾਨ, ਬੱਸੀ ਪਠਾਣਾ : ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਦੀ ਸਲਾਨਾ ਚੋਣ ਮੀਟਿੰਗ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਮਹਿਕ ਰੈਸਟੋਰੈਂਟ ਵਿਖੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਸ਼੍ਰੀ ਡੀ.ਪੀ.ਐਸ ਛਾਬੜਾ ਬਤੌਰ ਸਟੇਟ ਅਬਜ਼ਰਵਰ ਚੋਣਾਂ ਦਾ ਸੰਚਾਲਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਨੋਜ ਕੁਮਾਰ ਭੰਡਾਰੀ ਨੂੰ ਸਾਲ 2024-25 ਲਈ ਪ੍ਰਧਾਨ , ਭਾਰਤ ਭੂਸ਼ਣ ਸਚਦੇਵਾ ਨੂੰ ਸਕੱਤਰ ਅਤੇ ਸੰਜੀਵ ਸੋਨੀ ਨੂੰ ਖਜ਼ਾਨਚੀ ਚੁਣਿਆ ਗਿਆ। ਮਨੋਜ ਕੁਮਾਰ ਭੰਡਾਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਕੌਂਸਲ ਵੱਲੋਂ ਉਨ੍ਹਾਂ ’ਤੇ ਪ੍ਰਗਟਾਏ ਗਏ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਕੌਂਸਲ ਦਾ ਮਾਣ-ਸਨਮਾਨ ਬਰਕਰਾਰ ਰੱਖਣਗੇ ਅਤੇ ਕੌਂਸਲ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਆਪਣੀ ਟੀਮ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਨੀਰਜ ਮਲਹੋਤਰਾ ਮੀਤ ਪ੍ਰਧਾਨ, ਸ੍ਰੀ ਨੀਰਜ ਗੁਪਤਾ ਮੀਤ ਪ੍ਰਧਾਨ, ਸ੍ਰੀ ਰਾਕੇਸ਼ ਗੁਪਤਾ ਮੀਡੀਆ ਮੁਖੀ ਅਤੇ ਸ੍ਰੀ ਰੋਹਿਤ ਹਸੀਜਾ ਸਹਿ-ਸਕੱਤਰ ਵਜੋਂ ਕੰਮ ਕਰਨਗੇ। ਇਸ ਮੌਕੇ ਸੂਬਾ ਸੰਗਠਨ ਮੰਤਰੀ ਸ਼੍ਰੀ ਰਮੇਸ਼ ਮਲਹੋਤਰਾ, ਸੂਬਾ ਮੀਡੀਆ ਮੁਖੀ ਸ਼੍ਰੀ ਜੈ ਕ੍ਰਿਸ਼ਨ ਕਸ਼ਯਪ, ਮਹਿਲਾ ਮੁਖੀ ਸ਼੍ਰੀਮਤੀ ਮੀਨੂੰ ਬਾਲਾ, ਸ਼੍ਰੀਮਤੀ ਮੀਨਾਕਸ਼ੀ ਸੋਨੀ ਅਤੇ ਪ੍ਰੀਸ਼ਦ ਮੈਂਬਰ ਹਾਜ਼ਰ ਸਨ।