ਬੱਸੀ ਪਠਾਣਾਂ ਪੁਲਿਸ ਨੇ ਚੈਕਿੰਗ ਦੌਰਾਨ 65 ਪੇਟੀਆਂ ਸ਼ਰਾਬ ਤੇ 50 ਪੇਟੀਆਂ ਬੀਅਰ ਕਾਬੂ ਕੀਤੀਆਂ

ਉਦੇ ਧੀਮਾਨ, ਬੱਸੀ ਪਠਾਣਾ: ਬੱਸੀ ਪਠਾਣਾਂ ਦੇ ਡੀ ਐਸ ਪੀ ਮੋਹਿਤ ਸਿੰਗਲਾ ਨੇ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆ ਦੱਸਿਆ ਕਿ ਜਿਲ੍ਹਾ ਮੁੱਖੀ ਪੁਲੀਸ ਡਾ:ਰਵਜੋਤ ਕੌਰ ਗਰੇਵਾਲ ਦੇ ਦਿਸਾ ਨਿਰਦੇਸਾ ਅਨੁਸਾਰ ਤੇ ਰਾਕੇਸ਼ ਯਾਦਵ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਫਤਿਹਗੜ ਸਾਹਿਬ ਰਹਿਨੁਮਾਈ ਹੇਠ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਨਰਪਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਬਸੀ ਪਠਾਣਾ ਦੀ ਯੋਗ ਅਗਵਾਈ ਹੇਠ ਥਾਣਾ ਪੁਲਿਸ ਪਾਰਟੀ ਵੱਲੋ ਟੀ-ਪੁਆਇੰਟ ਸਹੀਦਗੜ ਵਿੱਖੇ ਨਾਕਾਬੰਦੀ ਕੀਤੀ ਗਈ ਸੀ ਤਾਂ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਸਬ ਇੰਸਪੈਕਟਰ ਸਮਸੇਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਸਹੀਦਗੜ ਸਾਇਡ ਤੇ ਆ ਰਹੇ ਕੈਟਰ ਨੂੰ ਕਾਬੂ ਕਰਕੇ ਤਲਾਸੀ ਕੀਤੀ ਤਾ ਕੈਟਰ ਵਿੱਚ 65 ਪੇਟੀਆ ਸ਼ਰਾਬ ਤੇ 50  ਪੇਟੀਆਂ ਬੀਅਰ ਬਰਾਮਦ ਹੋਈਆ। ਜਿੰਨਾ ਤੇ ਕੇਸ ਦਰਜ ਰਜਿਸਟਰ ਕੀਤਾ ਗਿਆ।ਮਾਨਯੋਗ ਅਦਾਲਤ ਚ ਪੇਸ ਕਰਕੇ 03 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿੰਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਪਹਿਚਾਣ ਕੈਂਟਰ ਚਾਲਕ ਰਾਕੇਸ਼ ਠਾਕੁਰ ਪੁੱਤਰ ਗੀਤਾ ਰਾਮ ਵਾਸੀ ਕੀਨ ਜਿਲਾ ਸੋਲਨ ਹਿਮਾਚਲ ਅਤੇ ਜਗਦੀਸ ਕੁਮਾਰ ਚੌਹਾਨ ਵਾਸੀ ਹਿਮਾਚਲ ਪ੍ਰਦੇਸ ਵਜੋਂ ਹੋਈ ਹੈ |

Leave a Reply

Your email address will not be published. Required fields are marked *