ਸੀਨਿਅਰ ਸਿਟੀਜਨ ਐਸੋਸੀਏਸ਼ਨ ਵਲੋਂ ਵੱਧ ਰਹੇ ਆਵਾਜ਼ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਦੀ ਮੰਗ

ਉਦੇ ਧੀਮਾਨ, ਬੱਸੀ ਪਠਾਣਾ: ਸੀਨੀਅਰ ਸਿਟੀਜਨ ਐਸੋਸੀਏਸ਼ਨ ਬਸੀ ਪਠਾਣਾ ਦੀ ਇੱਕ ਮੀਟਿੰਗ ਐਮਐਲ ਵਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਧ ਰਹੇ ਆਵਾਜ਼ ਪ੍ਰਦੂਸ਼ਣ ਤੇ ਚਿੰਤਾ ਪ੍ਰਗਟ ਕਰਦਿਆਂ ਜਿਲ੍ਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੰਦਰਾਂ ਗੁਰਦਵਾਰਿਆਂ ਵਿੱਚ ਉੱਚੀ ਆਵਾਜ਼ ਵਿੱਚ ਵੱਜ ਰਹੇ ਸਪੀਕਰਾਂ ਤੇ ਪਾਬੰਦੀ ਜੋ ਲੱਗੀ ਹੈ ਉਹਨਾਂ ਹੁਕਮਾਂ ਦੀ ਪਾਲਣਾ ਕਰਵਾਈ ਜਾਵੇ ਕਿਉਂ ਜੇ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਅਜਿਹੇ ਵਿੱਚ ਸ਼ਾਂਤ ਮਾਹੌਲ ਨੂੰ ਵਿਗਾੜ ਰਹੇ ਉੱਚੀ ਆਵਾਜ਼ ਵਿੱਚ ਸਪੀਕਰਾਂ ਤੋਂ ਰਾਹਤ ਦਿਵਾ ਕੇ ਬੱਚਿਆਂ ਨੂੰ ਪੜ੍ਹਾਈ ਲਈ ਸ਼ਾਂਤ ਮਾਹੌਲ ਦਿੱਤਾ ਜਾਵੇ । ਮੀਟਿੰਗ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸੰਘਰਸ਼ ਕਰ ਰਹੇ ਕਿਸਾਨਾਂ ,ਪੈਨਸ਼ਨਰਾਂ ,ਅਤੇ ਮੁਲਾਜ਼ਮਾਂ ਦੇ ਮਸਲੇ ਲਾਠੀ ਚਾਰਜ ਗੋਲੀਆਂ ਚਲਾਉਣ ਦੀ ਬਜਾਏ ਮਿਲ ਬੈਠ ਹੱਲ ਕੀਤੇ ਜਾਣ ਤਾਂ ਜੋ ਅਮਨ ਸ਼ਾਂਤੀ ਕਾਇਮ ਰਹਿ ਸਕੇ।ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੀਨਿਅਰ ਸਿਟੀਜਨ ਨੂੰ ਅਲਾਟ ਕੀਤੀ ਜਗ੍ਹਾ ਤੁਰੰਤ ਸੋਂਪੀ ਜਾਵੇ। ਇਸ ਮੌਕੇ ਸੁਸ਼ੀਲ ਗੁਪਤਾ, ਬਲਦੇਵ ਕ੍ਰਿਸ਼ਨ, ਜੈ ਕ੍ਰਿਸ਼ਨ ਕਸ਼ਯਪ,ਕੇ ਕੇ ਵਰਮਾ ,ਹਰਨੇਕ ਸਿੰਘ , ਮਾਸਟਰ ਪ੍ਰਕਾਸ਼ ਸਿੰਘ ,ਪਰਮਿੰਦਰ ਸਿੰਘ ,ਪੁਰਸ਼ੋਤਮ ਬਾਂਸਲ ,ਹਰਨੇਕ ਸਿੰਘ ਮਾਲ੍ਹਾ ਮੈਂਬਰ ਹਾਜ਼ਰ ਸਨ ।

Leave a Reply

Your email address will not be published. Required fields are marked *