ਉਦੇ ਧੀਮਾਨ ,ਬੱਸੀ ਪਠਾਣਾਂ: ਭਾਰਤ ਵਿੱਚ ਹਾਈ ਕਮਿਸ਼ਨ ਆਫ ਕੈਨੇਡਾ, ਦਿੱਲੀ ਨੇ 2023-24 ਸਾਲ ਲਈ ਮੇਹਰ ਬਾਬਾ ਚੈਰੀਟੇਬਲ ਟਰੱਸਟ ਜਿਲਾਂ ਫਤਿਹਗੜ੍ਹ ਸਾਹਿਬ, ਬਸੀ ਪਠਾਨਾਂ ਪੰਜਾਬ ਨੂੰ ਸੀ.ਐਫ.ਐਲ.ਆਈ.ਪ੍ਰੋਜੈਕਟ “ਜਿਲਾ ਫਤਿਹਗੜ੍ਹ ਸਾਹਿਬ ਦੀਆਂ ਔਰਤਾਂ ਨੂੰ ਡਿਜਾਇਨ ਅਤੇ ਡਿਜੀਟਲ ਟੈਕਨਾਲੋਜੀ ਨਾਲ ਰਵਾਇਤੀ ਫੁਲਕਾਰੀ ਸ਼ਿਲਪਕਾਰ ਦੇ ਵਿਕਾਸ ਰਾਂਹੀ ਔਰਤਾਂ ਦੇ ਰਹਿਣ-ਸਹਿਣ ਵਿੱਚ ਸੁਧਾਰ ਕਰਨ ਅਤੇ ਸ਼ਸ਼ਕਤੀਕਰਨ” ਦੇ ਲਈ ਚੋਣ ਕੀਤੀ ਸੀ, ਇਹ ਪ੍ਰੋਜੈਕਟ ਮਈ 2023 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਅਧੀਨ ਹੁਣ ਤੱਕ ਅਲੱਗ-ਅਲੱਗ ਪਿੰਡਾਂ ਵਿੱਚਾ ਜਾ ਕੇ 1085 ਔਰਤਾਂ ਅਤੇ ਲੜਕੀਆਂ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।ਇਹ ਟ੍ਰੇਨਿੰਗ ਹਰ ਪਿੰਡ ਅੱਠ ਦਿਨ ਚੱਲੀ, ਜਿਸ ਵਿੱਚ ਪਹਿਲੇ 4 ਦਿਨ ਡਿਜੀਟਲ ਅਤੇ ਅਗਲੇ 4 ਦਿਨ ਡਿਜਾਇਨ ਟੈਕਨਾਲੋਜੀ ਰਵਾਇਤੀ ਫੁਲਕਾਰੀ ਦੀ ਟ੍ਰੇਨਿੰਗ ਦਿੱਤੀ ਗਈ।ਟ੍ਰੇਨਿੰਗ ਬਿਲਕੁੱਲ ਮੁਫਤ ਦਿੱਤੀ ਗਈ ਹੈ ਅਤੇ ਟ੍ਰੇਨਿੰਗ ਦੌਰਾਨ ਵਰਤਿਆ ਜਾਣ ਵਾਲਾ ਸਾਮਾਨ ਵੀ ਟਰੱਸਟ ਵੱਲੋਂ ਦਿੱਤਾ ਗਿਆ।ਟ੍ਰੇਨਿੰਗ ਲੈਣ ਵਾਲੇ ਸਿਿਖਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ।ਜਿਸ ਦਾ ਅੱਜ ਸਮਾਪਤੀ ਸਮਾਰੋਹ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਮਾਨਯੋਗ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿਲ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸਨ।ਟਰੱਸਟੀ ਠਾਕੁਰ ਸਿੰਘ ਮੇਜੀ ਨੇ ਆਏ ਮੁੱਖ ਮਹਿਮਾਨ ਦਾ ਸੁਆਗਤ ਕੀਤਾ।ਉਨ੍ਹਾਂ ਨਾਲ ਐਸ.ਡੀ.ਐਂਮ ਸੰਜੀਵ ਕੁਮਾਰ ਬਸੀ ਪਠਾਨਾਂ ਵੀ ਆਏ।ਅੱਜ ਦੇ ਇਸ ਸਮਾਰੋਹ ਤੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਟ੍ਰੇਨਿੰਗ ਦੇਣ ਵਾਲਿਆਂ ਨੂੰ ਸਟਰੀਫਿਕੇਟ ਵੰਡੇ ਅਤੇ ਸਾਰੇ ਸਿਿਖਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਮਾਨਯੋਗ ਡਿਪਟੀ ਕਮਿਸ਼ਨਰ ਨੇ ਟਰੱਸਟ ਦਾ ਦੌਰਾ ਵੀ ਕੀਤਾ ਅਤੇ ਟਰੱਸਟ ਦੇ ਸਮਾਜ ਪ੍ਰਤਿ ਚਲ ਰਹੇ ਕੰੰਮਾਂ ਦੀ ਸ਼ਲਾਘਾ ਕੀਤੀ। ਅੱਜ ਦੇ ਇਸ ਸਮਾਪਤੀ ਸਮਾਰੋਹ ਤੇ ਟਰੱਸਟੀ ਕਵਿਤਾ ਮਾਰੀਆ, ਸਲਾਹਕਾਰ ਹਰਕਿਰਨ ਕੌਰ ਮੇਜੀ ਅਤੇ ਕਰਮਤੇਜ ਸਿੰਘ ਕੰਗ ਅਤੇ ਸਥਾਨਕ ਸਲਾਹਕਾਰ ਅਮਰਇਸ਼ਵਰ ਸਿੰਘ ਗੋਰਾਇਆ ਅਤੇ ਸਿਿਖਆਰਥੀ ਸ਼ਾਮਿਲ ਸਨ।