ਬੱਸੀ ਪਠਾਣਾ: ਪ੍ਰਾਚੀਨ ਸ਼੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਮੰਦਰ ਕਮੇਟੀ ਦਾ ਸਹਿਯੋਗ ਦੇਣ ਲਈ ਮੰਦਿਰ ਵਿੱਚ ਸਰਦਾਰ ਨਾਹਰ ਸਿੰਘ ਅਤੇ ਸਮਾਜ ਸੇਵੀ ਪ੍ਰਦੀਪ ਕੁਮਾਰ ਸਿੰਗਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਡਿਤ ਸੇਵਕ ਰਾਮ ਸ਼ਰਮਾ, ਓਮ ਪ੍ਰਕਾਸ਼ ਗੌਤਮ, ਐਡਵੋਕੇਟ ਗੌਰਵ ਗੋਇਲ, ਡਾ. ਦੀਵਾਨ ਧੀਰ, ਹਮਿੰਦਰ ਦਲਾਲ, ਪੰਕਜ ਭਨੋਟ, ਦੀਵਲ ਕੁਮਾਰ ਹੈਰੀ, ਮਾਰੂਤ ਮਲਹੌਤਰਾ, ਬਲਰਾਮ ਚਾਵਲਾ, ਮੰਦਰ ਦੇ ਸੇਵਾਦਾਰ ਜਗਤਾਰ ਸਿੰਘ, ਪੁਨੀਤ ਲੂੰਬਾ ਆਦਿ ਹਾਜ਼ਰ ਸਨ।