
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਵੋਟਰਾਂ ਦਾ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ: ਬਲਜੀਤ ਸਿੰਘ ਭੁੱਟਾ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲੜੇ ਉਮੀਦਵਾਰਾਂ ਦੇ ਗ੍ਰਹਿ ਵਿਖੇ ਸ:ਬਲਜੀਤ ਸਿੰਘ ਭੁੱਟਾ ਨੇ ਪਹੁੰਚ ਕੇ ਹੌਸਲਾ ਅਫਸਾਈ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹੀਂ ਧੱਕੇ ਸ਼ਾਹੀ ਕੀਤੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਨੇ ਕੀਤਾ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਨੂੰ ਜਿਨਾਂ ਵੋਟਰਾਂ ਨੇ ਵੋਟਾਂ ਪਾਈਆਂ ਅਤੇ ਸਪੋਰਟ ਕੀਤੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਜਿਸ ਦਾ ਗੌਰਵਮਈ ਇਤਿਹਾਸ ਹੈ ਜਿਸ ਨੂੰ ਸਾਡੇ ਬਜ਼ੁਰਗਾਂ ਨੇ ਬਹੁਤ ਹੀ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਲਿਆਂਦਾ ਜਿਸ ਦਾ ਬਹੁਤ ਵੱਡਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੀ ਸਭ ਤੋਂ ਵੱਧ ਡਿਵੈਲਪਮੈਂਟ ਹੋਈ ਜਿਸ ਨੂੰ ਅੱਜ ਪੰਜਾਬ ਵਾਸੀ ਯਾਦ ਕਰ ਰਹੇ ਹਨ ਉਹਨਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇੱਕਜੁੱਟ ਹੋ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੀਏ।ਇਸ ਮੌਕੇ ਸਤਵਿੰਦਰ ਸਿੰਘ ਬਡਾਲੀ ਮਾਈ ਕੀ,ਰਾਮ ਸਿੰਘ ਭਗੜਾਣਾ,ਬਲਵੀਰ ਸਿੰਘ ਬਡਾਲੀ ਮਾਈ ਕੀ,ਨਾਹਰ ਸਿੰਘ ਹਰਨਾ,ਬਲਜਿੰਦਰ ਸਿੰਘ ਬਰਾਸ,ਪਾਲਾ ਸਿੰਘ ਰਜਿੰਦਰਗੜ,ਸਤਵਿੰਦਰ ਕੌਰ ਬੀਬੀਪੁਰ,ਤੇਜਿੰਦਰ ਸਿੰਘ ਬਲਾੜਾ,ਕਰਨੈਲ ਸਿੰਘ ਬਲਾੜੀ ਕਲਾਂ,ਬਲਵੀਰ ਕੌਰ ਬਡਾਲੀ ਅੱਲਾ ਸਿੰਘ,ਸੁਖਦੀਪ ਸਿੰਘ ਬਹਿਲੋਲਪੁਰ,ਦਵਿੰਦਰ ਸਿੰਘ ਪੰਜੋਲੀ ਕਲਾਂ,ਜਸਵੀਰ ਸਿੰਘ ਜਲਵੇੜੀ ਗਹਿਲਾ ਦੇ ਗ੍ਰਹਿ ਵਿਖੇ ਪਹੁੰਚੇ।ਇਸ ਮੌਕੇ ਜਸਵੰਤ ਸਿੰਘ ਭਗੜਾਣਾ,ਮਨਪ੍ਰੀਤ ਸਿੰਘ ਸ਼ਾਹਪੁਰ,ਬਲਵਿੰਦਰ ਸਿੰਘ ਝਾਂਮਪੁਰ ਜਸਵੀਰ ਸਿੰਘ ਸਾਬਕਾ ਸਰਪੰਚ ਰਜਿੰਦਰਗੜ,ਸੰਦੀਪ ਸਿੰਘ ਚੁੰਨੀ ਮਾਜਰਾ ਸਤਪਾਲ ਸਿੰਘ ਸਲੇਮਪੁਰ,ਭਿੰਦਰ ਸਿੰਘ ਬਡਾਲੀ ਅੱਲਾ ਸਿੰਘ,ਗੁਰਤੇਜ ਸਿੰਘ ਬੀਬੀਪੁਰ,ਜਗਰੂਪ ਸਿੰਘ ਬਡਾਲੀ ਅੱਲਾ ਸਿੰਘ,ਐਡਵੋਕੇਟ ਅਮਨਦੀਪ ਸਿੰਘ ਬਰਾਸ,ਪੁਨੀਤ ਬਾਵਾ ਰਿਊਨਾ ਨੀਵਾਂ,ਗੁਰਪ੍ਰੀਤ ਸਿੰਘ ਪੰਜੋਲੀ,ਵਰਿੰਦਰ ਸਿੰਘ ਪੰਜੋਲੀ ਕਲਾਂ,ਹਰਦੀਪ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਡੰਗੇੜੀਆਂ,ਦਵਿੰਦਰ ਸਿੰਘ ਬਹਿਲੋਲਪੁਰ ਸਾਬਕਾ ਚੇਅਰਮੈਨ,ਰਣਧੀਰ ਸਿੰਘ ਛਲੇੜੀ ਖੁਰਦ,ਲਖਵੀਰ ਸਿੰਘ ਛਲੇੜੀ ਕਲਾਂ ਆਦਿ ਹਾਜ਼ਰ ਸਨ।
ਚੇਅਰਮੈਨ ਬਲਜੀਤ ਸਿੰਘ ਭੁੱਟਾ ਰਾਮ ਸਿੰਘ ਭਗੜਾਣਾ ਦਾ ਸਨਮਾਨ ਕਰਦੇ ਹੋਏ
——————————
This news is auto published from an agency/source and may be published as received.
