ਬਾਬਾ ਫਤਹਿ ਸਿੰਘ ਫੁੱਟਬਾਲ ਅਕੈਡਮੀ ਵੱਲੋਂ ਐਨ.ਆਰ ਆਈ ਜੋਗਾ ਸਿੰਘ ਬਾਠ ਦਾ ਕੀਤਾ ਸਨਮਾਨ

ਪੰਜਾਬ ਦੀ ਭਲਾਈ, ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਧਰਮ ਨਾਲ ਜੋੜਨ ਦੀ ਹਰ ਤਰ੍ਹਾਂ ਦੀ ਮੱਦਦ ਲਈ ਤਿਆਰ ਬਰ ਤਿਆਰ-ਐਨ.ਆਰ.ਆਈ ਬਾਠ

ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਰੂਪ ਨਰੇਸ਼)- ਬੇਸ਼ੱਕ ਰੋਜ਼ੀ ਰੋਟੀ ਦੇ ਸਿਲਸਿਲੇ 'ਚ ਮੈਂ ਲੰਮੇ ਸਮੇਂ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਰਿਹਾ ਹਾਂ ਪਰ ਮੇਰਾ ਦਿਲ ਹਾਲੇ ਵੀ ਦਿਨ ਰਾਤ ਆਪਣੀ ਜਨਮ ਭੂਮੀ ਪੰਜਾਬ ਚ ਵਸਦੇ ਲੋਕਾਂ ਦੇ ਲਈ ਹੀ ਧੜਕਦਾ ਹੈ।ਮੇਰੀ ਸਿਰਤੋੜ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਇਹਨਾਂ ਲੋਕਾਂ ਦੇ ਕਿਸੇ ਕੰਮ ਆ ਸਕਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਫ਼ਤਹਿ ਸਿੰਘ ਫ਼ੁਟਬਾਲ ਅਕੈਡਮੀ ਵਲੋਂ ਸਰਪ੍ਰਸਤ ਕਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੱਖੀ ਇਕ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਐਨ.ਆਰ.ਆਈ ਅਤੇ ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਦੇ ਸੰਸਥਾਪਕ ਸ ਜੋਗਾ ਸਿੰਘ ਬਾਠ ਅਮਰੀਕਾ ਨੇ ਕੀਤਾ। ਜਾਣਕਾਰੀ ਦਿੰਦਿਆਂ ਕੋਚ ਸਤਵੀਰ ਸਿੰਘ ਅਤੇ ਮਨਵੀਰ ਆਸਟ੍ਰੇਲੀਆ ਨੇ ਦੱਸਿਆ ਕਿ ਪਿਛਲੀ ਦਿਨੀ ਕਰਵਾਏ ਅੰਡਰ-17 ਸਾਲ ਲੜਕੇ ਆਲ ਇੰਡੀਆ ਬਾਬਾ ਫਤਹਿ ਸਿੰਘ ਫੁੱਟਬਾਲ ਕੱਪ ਜੋ ਕਿ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਸੀ। ਜਿਸ ਵਿਚ ਐਨ.ਆਰ.ਆਈ ਜੋਗਾ ਸਿੰਘ ਵਲੋਂ ਫ਼ੁੱਟਬਾਲ ਟੁਰਨਾਮੈਂਟ ਦੇ ਨਾਲ ਨਾਲ ਨੌਜਵਾਨਾਂ ਨੂੰ ਆਪਣੇ ਧਰਮ ਨਾਲ ਜੋੜਨ ਲਈ ਦਸਰਬੰਦੀ ਵਰਗੇ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਜਿਸ ਦਾ ਸਮੁੱਚੇ ਇਲਾਕ ਵਾਸੀਆਂ ਵਲੋਂ ਸ਼ਲਾਘਾ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਇਹਨਾਂ ਵੱਲੋਂ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਕੰਮਾਂ ਚ ਵੀ ਵੱਡਾ ਯੋਗਦਾਨ ਪਾ ਰਹੇ ਹਨ। ਇਸ ਲਈ ਅਕੈੈਡਮੀ ਦੇ ਸਾਰੇ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਐਡਵੋਕੇਟ ਬਿਕਰਮ ਸਿੰਘ,ਸਰਤਾਜ ਸਿੰਘ ਬਾਠ ਅਮਰੀਕਾ, ਸਾਹਿਬ ਸਿੰਘ ਬਾਠ ਅਮਰੀਕਾ,ਗੁਰਬਚਨ ਸਿੰਘ, ਰਣਜੀਤ ਸਿੰਘ, ਮਨਵੀਰ ਸ਼ਰਮਾ ਆਸਟ੍ਰੇਲੀਆ, ਸੁਖਵੀਰ, ਬਿਕਰਮ ਸ਼ੈਰੀ, ਸੋਨੂ, ਮਨਿੰਦਰ ਚੀਮਾ, ਅਮਰਜੀਤ ਸਿੰਘ ਸੋਨੂ, ਹਰਵਿੰਦਰ ਕਾਕਾ ਬਹਾਦਰਗੜ੍ਹ, ਦੀਪਕ, ਮੁਖਵਿੰਦਰ ਸਿੰਘ, ਹਰਪ੍ਰੀਤ ਬਹਾਦਰਗੜ੍ਹ, ਮਨਿੰਦਰਜੀਤ ਚੀਮਾ, ਨੰਬਰਦਾਰ ਕਸ਼ਮੀਰ ਸਿੰਘ ਬੱਗਾ, ਤੇਜੀ ਅਤੇ ਗੋਬਿੰਦ ਸਿੰਘ ਹਾਜਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *