ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੇ ਲਾਇਆ ਧਰਨਾ

ਗੜ੍ਹਸ਼ੰਕਰ, 18 ਦਸੰਬਰ : ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਗੜ੍ਹਸ਼ੰਕਰ ਵਲੋਂ ਵੱਖ-ਵੱਖ ਸਕੀਮਾਂ ਵਿਚ ਕੰਮ ਕਰਦੇ ਇਨਲਿਸਟਡ ਅਤੇ ਆਊਟ ਸੋਰਸ ਕਾਮਿਆਂ ਦੀ ਫ਼ਡ ਹੋਣ ਦੇ ਬਾਵਜੂਦ ਨਵੰਬਰ ਮਹੀਨੇ ਦੀ ਤਨਖ਼ਾਹ ਨਾ ਜਾਰੀ ਕਰਨ ਦੇ ਵਿਰੋਧ ਵਿਚ ਅੱਜ ਸੈਂਕੜੇ ਵਰਕਰਾਂ ਵਲੋਂ ਮੰਡਲ ਦਫ਼ਤਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਖੇ ਸੂਬਾ ਪ੍ਰਧਾਨ ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਮੱਖਣ ਸਿੰਘ ਵਾਹਿਦ ਪੁਰੀ, ਵਿਨੋਦ ਕੁਮਾਰ ਅਤੇ ਅਮਰਜੀਤ ਕੁਮਾਰ ਦੀ ਅਗਵਾਈ ਵਿਚ ਰੋਸ ਰੈਲੀ ਕਰਕੇ ਧਰਨਾ ਦਿਤਾ ਗਿਆ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਵਲੋਂ ਵਲੋਂ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਸਮੇਂ ਸਿਰ ਨਾ ਕਢਵਾਉਣਾ ਅਤੀ ਮੰਦਭਾਗਾ ਹੈ ਕਿਉਂਕਿ ਇਹਨਾਂ ਠੇਕਾ ਮੁਲਾਜ਼ਮਾਂ ਨੂੰ ਬਹੁਤ ਹੀ ਨਿਗੂਣੀ ਤਨਖ਼ਾਹ ਮਿਲਦੀ ਹੈ। ਜੇ ਇਹ ਤਨਖ਼ਾਹ ਵੀ ਸਮੇਂ ਸਿਰ ਨਾ ਮਿਲੇ ਤਾਂ ਘਰ ਵਿਚ ਚੁੱਲ੍ਹਾ ਜਲਾਉਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇ ਜਲਦ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਨਾ ਕੀਤੀ ਤਾਂ ਸਮੁੱਚਾ ਮੁਲਾਜ਼ਮ ਵਰਗ ਇਸ ਅਧਿਕਾਰੀ ਖਿਲਾਫ਼ 2 ਜਨਵਰੀ ਨੂੰ ਵੱਡਾ ਐਕਸ਼ਨ ਕਰੇਗਾ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਇਸ ਅਧਿਕਾਰੀ ਦੀ ਹੋਵੇਗੀ। ਇਸ ਮੌਕੇ ਚਾਨਣ ਰਾਮ ਥਾਂਦੀ, ਜਗਦੀਸ਼ ਲਾਲ, ਗੁਰਨਾਮ ਸਿੰਘ, ਰਮੇਸ਼ ਕੁਮਾਰ, ਜੋਗਿੰਦਰ ਸਿੰਘ, ਦਵਿੰਦਰ ਸਿੰਘ ਘਈ, ਗੁਰਨੀਤ ਸਿੰਘ, ਟੇਕ ਚੰਦ, ਗੁਰਨਾਮ ਸਿੰਘ, ਸਤਨਾਮ ਸਿੰਘ, ਗੁਰਦੀਪ ਬੇਦੀ, ਸੰਨੀ ਕੁਮਾਰ, ਅਸ਼ੋਕ ਕੁਮਾਰ, ਅਮਰੀਕ ਸਿੰਘ, ਸ਼ਾਮ ਸੁੰਦਰ ਕਪੂਰ, ਜੀਤ ਸਿੰਘ ਬਗਵਾਈਂ ਅਤੇ ਸ਼ਿੰਗਾਰਾ ਰਾਮ ਭੱਜਲ ਆਦਿ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *