
ਬਠਿੰਡਾ, 16 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਦੂਸਰੇ ਬਲਾਕਾਂ ਵਿੱਚ ਲਗਾਉਣ 'ਤੇ ਬੀ.ਐੱਲ.ਓ ਦੀਆਂ ਡਿਊਟੀਆਂ ਨਾ ਕੱਟਣ ਦੇ ਰੋਸ ਵਜੋਂ ਸਰਕਾਰ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਦੋ ਅਧਿਆਪਕਾਂ ਦੀ ਮੌਤ ਅਤੇ ਵੱਖ ਥਾਵਾਂ 'ਤੇ ਹਾਦਸਿਆਂ ਦੌਰਾਨ ਜ਼ਖਮੀ ਹੋਏ ਅਧਿਆਪਕਾਂ ਨੂੰ ਯੋਗ ਮੁਆਵਜੇ ਦੇਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਪੰਜਾਬ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਰਥੀ ਫੁਕ ਮੁਜ਼ਾਰਾ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ ਗੌਰਮੈਂਟ ਟੀਚਰਜ਼ ਯੂਨੀਅਨ ਪੰਜਾਬ ਨੇ ਦੱਸਿਆ ਕਿ ਚੋਣ ਡਿਊਟੀ ਨਿਭਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਦੀ ਭਿਆਨਕ ਮੌਤ 'ਤੇ ਪਰਿਵਾਰ ਨੂੰ 2-2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ, ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਤੇ ਬੱਚਿਆਂ ਦੇ ਬਾਲਗ ਹੋਣ 'ਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਹਾਦਸੇ ਵਿੱਚ ਜ਼ਖਮੀ ਹੋਏ ਅਧਿਆਪਕਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਹੋਰ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦਾ ਇਲਾਜ ਸਰਕਾਰੀ ਖਰਚ 'ਤੇ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਦੋਰਾਨ ਅਧਿਆਪਕਾਂ 'ਤੇ ਐਫ਼.ਆਈ.ਆਰ.ਦੀਆਂ ਸਿਫਾਰਸ਼ਾਂ ਤੁਰੰਤ ਰੱਦ ਕੀਤੀਆਂ ਜਾਣ, ਬੀ.ਐਲ.ਓਜ਼ ਨੂੰ ਚੋਣ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ। ਭਵਿੱਖ ਵਿੱਚ ਸਾਰੇ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੀ ਰਿਹਾਇਸ਼ ਜਾਂ ਵਰਕਿੰਗ ਬਲਾਕ ਵਿੱਚ ਲਗਾਈ ਜਾਵੇ। ਜਾਣਕਾਰੀ ਦਿੰਦੇ ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਅਧਿਆਪਕਾਂ ਨਾਲ ਹਮੇਸ਼ਾ ਧੱਕਾ ਕੀਤਾ। ਸਾਡੇ ਮੋਗੇ ਤੋਂ ਅਧਿਆਪਕ ਸਾਥੀ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਜੋ ਕਿ ਜਿਲਾ ਪ੍ਰੀਸ਼ਦ ਚੋਣਾਂ 'ਚ ਸਵੇਰੇ ਦੇ ਟਾਇਮ ਡਿਊਟੀ 'ਤੇ ਜਾ ਰਹੇ ਸਨ, ਰਸਤੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ, ਜਿੱਥੇ ਉਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ। ਸਾਡੀ ਮੰਗ ਸੀ ਕਿ ਚੋਣਾਂ ਦੌਰਾਨ ਨੇੜੇ ਅਤੇ ਅਧਿਆਪਕ ਦੇ ਹਲਕੇ 'ਚ ਹੀ ਡਿਊਟੀ ਲਾਈ ਜਾਵੇ ਪ੍ਰੰਤੂ ਉਲਟਾ ਦੂਰ ਲਾ ਦਿੱਤੀਆਂ ,ਜਿਸਦੇ ਕਾਰਨ ਉਨ੍ਹਾਂ ਨੂੰ ਆਪਣੀ ਜਾਣਾ ਗਵਾਉਣੀ ਪਈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਉਨ੍ਹਾਂ ਦੇ 2 ਛੋਟੇ ਬੱਚੇ ਹਨ ,ਉਨ੍ਹਾਂ ਨੂੰ 2 2 ਕਰੋੜ ਰੁਪਏ ਮੁਆਵਜ਼ਾ ਰਾਸ਼ੀ ,ਜਦੋਂ ਉਹ 18 ਸਾਲ ਦੇ ਹੋਣ ਓਹਨਾ ਨੂੰ ਨੌਕਰੀ ਅਤੇ ਪੜ੍ਹਾਈ ਦਾ ਖਰਚਾ ਚੁੱਕੇ। ਕਿਉਕਿ ਉਨ੍ਹਾਂ ਬੱਚਿਆ ਦੇ ਨਾ ਦਾਦੀ ਹੈ ਨਾ ਨਾਨੀ ਹੈ ਮਾਸੀ ਹੈ, ਉਹ ਵਿਦੇਸ਼ ਹੈ। ਜੇਕਰ ਭੋਗ ਤੱਕ ਕੋਈ ਹੱਲ ਨਹੀਂ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
——————————
This news is auto published from an agency/source and may be published as received.
