
ਏ ਜੀ ਏ ਮਸ਼ੀਨਾਂ ਰਾਹੀਂ ਚੌਲਾਂ ਦੀ ਪ੍ਰਾਪਤੀ ਅਤੇ ਫੋਰਟੀਫਾਈਡ ਚਾਵਲਾਂ ਦਾ ਮਸਲਾ ਹਫਤੇ ਚ ਹੱਲ ਕਰਨ ਦੀ ਮੰਗ
ਫਤਿਹਗੜ੍ਹ ਸਾਹਿਬ (ਰੂਪ ਨਰੇਸ਼):
ਪੰਜਾਬ ਰਾਈਸ ਮਿਲਰਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਤਰਸੇਮ ਸੈਣੀ ਨੇ ਐਫ ਸੀ ਆਈ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਫ ਸੀ ਆਈ ਨੇ ਚੌਲਾਂ ਦੀ ਪ੍ਰਾਪਤੀ ਏ ਜੀ ਏ (ਆਟੋਮੈਟਿਕ ਗ੍ਰੇਨ ਐਨਾਲਾਈਜ਼ਰ) ਮਸ਼ੀਨਾਂ ਰਾਹੀਂ ਅਤੇ ਫੋਰਟੀਫਾਈਡ ਚੌਲਾਂ ਦਾ ਮਸਲਾ ਇਕ ਹਫਤੇ ਵਿੱਚ ਹੱਲ ਨਾ ਕੀਤਾ ਤਾਂ ਪੰਜਾਬ ਦੇ ਲਗਭਗ 5500 ਰਾਈਸ ਸੈਲਰ ਮਾਲਕ ਅਣਮਿਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ਸ੍ਰੀ ਤਰਸੇਮ ਸੈਣੀ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਲ 2020 -21 ਤੋਂ ਏ ਜੀ ਏ ਮਸ਼ੀਨਾਂ ਰਾਹੀਂ ਐਫ ਸੀ ਆਈ ਵਿੱਚ ਚਾਵਲ ਲਾਉਣ ਲਈ ਇਸ ਸਿਸਟਮ ਦੀ ਸਟੱਡੀ ਕੀਤੀ ਗਈ ਅਤੇ 2021-22 ਦੇ ਵਿੱਚ ਇਸ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਲਾਗੂ ਕੀਤਾ ਗਿਆ ਤੇ ਫਿਰ 2023-24 ਵਿੱਚ ਇਸ ਸਿਸਟਮ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ । ਸ੍ਰੀ ਸੈਣੀ ਨੇ ਕਿਹਾ ਕਿ ਉਹਨਾਂ ਨੇ ਇਸ ਖਦਸ਼ੇ ਬਾਰੇ ਮਨਿਸਟਰੀ ਆਫ ਫੂਡ ਐਂਡ ਕੰਨਜਿਊਮਰ ਨੂੰ ਜਾਣਕਾਰੀ ਦਿੱਤੀ ਸੀ ਕਿ ਇਹਨਾਂ ਮਸ਼ੀਨਾਂ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ ।ਉਹਨਾਂ ਕਿਹਾ ਕਿ ਹੁਣ ਸਾਲ 2025 -26 ਦੇ ਸ਼ੁਰੂ ਵਿੱਚ ਐਫ ਸੀ ਆਈ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੋ ਇਮਪਰੂਵਡ ਰਾਈਸ ਹੈ ਉਸ ਨੂੰ ਏ ਜੀ ਏ ਮਸ਼ੀਨਾਂ ਨਾਲ ਨਹੀਂ ਦੇਖਿਆ ਜਾਵੇਗਾ। ਸੋ ਇਸ ਤੋਂ ਬਾਅਦ ਜਿਨਾਂ ਸੈਂਟਰਾਂ ਤੇ ਏ ਜੀ ਏ ਮਸ਼ੀਨਾਂ ਪਈਆਂ ਵੀ ਹਨ ਉੱਥੇ ਵੀ ਇਹਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਜਿਸ ਕਾਰਨ ਰਾਈਸ ਮਿਲਰਾਂ ਵਿੱਚ ਭਾਰੀ ਰੋਸ ਹੈ ।ਸ੍ਰੀ ਸੈਣੀ ਨੇ ਕਿਹਾ ਕਿ ਹੁਣ ਐਫ ਸੀ ਆਈ ਹੈਡ ਕੁਆਰਟਰ ਨੇ ਇੱਕ ਪੱਤਰ ਲਿਖ ਕੇ ਐਫ ਸੀ ਆਈ ਕੁਆਲਿਟੀ ਸਟਾਫ ਨੂੰ ਕਿਹਾ ਹੈ ਕਿ ਉਹ ਏ ਜੀ ਏ ਮਸ਼ੀਨਾਂ ਤੇ ਸੈਂਪਲ ਚੈੱਕ ਕਰਨ ਦੇ ਨਾਲ ਨਾਲ ਮੈਨੂੰਅਲ ਸੈਂਪਲ ਵੀ ਚੈੱਕ ਕਰਨ ਜਿਸ ਕਾਰਨ ਐਫ ਸੀ ਆਈ ਦੇ ਕੁਆਲਿਟੀ ਸਟਾਫ ਵੱਲੋਂ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰਕੇ ਰਿਸ਼ਵਤ ਖੋਰੀ ਵਿੱਚ ਵਾਧਾ ਹੋਵੇਗਾ। ਸ੍ਰੀ ਸੈਣੀ ਨੇ ਅੱਗੇ ਕਿਹਾ ਕਿ ਪੰਜਾਬ ਦੀ ਸੈਲਰ ਇੰਡਸਟਰੀ ਬਹੁਤ ਹੀ ਪ੍ਰੇਸ਼ਾਨੀ ਦੇ ਦੌਰ ਵਿੱਚ ਲੰਘ ਰਹੀ ਹੈ ਕਿਉਂਕਿ 10 ਫੀਸਦੀ ਬਰੋਕਨ ਚਾਵਲ ਲਾਉਣ ਲਈ ਏ ਜੀ ਏ ਮਸ਼ੀਨਾਂ ਨੂੰ ਬੰਦ ਕਰਨ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਤੇ ਐਫ ਆਰ ਕੇ ਚਾਵਲ ਖਰੀਦਣ ਵਾਸਤੇ ਸੈਲਰ ਮਾਲਕਾਂ ਦੀ ਬਲੈਕਮੇਲ ਕੀਤੀ ਜਾ ਰਹੀ ਹੈ। ਕਿਉਂਕਿ 100 ਫੀਸਦੀ ਫੋਰਟੀਫਾਈਡ ਚਾਵਲ ਸਪਲਾਈ ਕਰਨ ਦੀ ਥਾਂ ਸਿਰਫ ਇੱਕ ਫੀਸਦੀ ਫੋਰਟੀਫਾਈਡ ਚਾਵਲਾਂ ਦੇ ਸੈਂਪਲ ਹੀ ਪਾਸ ਹੋਏ ਹਨ ਭਾਵ ਸਰਕਾਰੀ ਰੇਟ ਜੋ ਕਿ 40 ਰੁਪਏ ਹੈ ਉਸ ਤੋਂ ਐਫ ਆਰ ਕੇ ਪਲਾਂਟ ਵਾਲੇ 20 ਰੁਪਏ ਪ੍ਰਤੀ ਕਿਲੋ ਹੋਰ ਮੰਗ ਕਰ ਰਹੇ ਹਨ ਕਿਉਂਕਿ ਫੋਰਟੀਫਾਈਡ ਚਾਵਲ ਸਪਲਾਈ ਕਰਨ ਵਾਲੇ ਪਲਾਂਟਾਂ ਦੇ ਬਹੁਤ ਘੱਟ ਗਿਣਤੀ ਵਿੱਚ ਲੈਬੋਰਟਰੀ ਵਿੱਚ ਸੈਂਪਲ ਪਾਸ ਹੋਏ ਹਨ । ਸ੍ਰੀ ਸੈਣੀ ਨੇ ਕਿਹਾ ਕਿ ਉਹਨਾਂ ਨੇਪਿਛਲੇ ਦਿਨੀ ਫੂਡ ਸੈਕਟਰੀ ਤੇ ਡਾਇਰੈਕਟਰ ਫੂਡ ਤੇ ਡੀਜੀਐਮ ਐਫ ਸੀ ਆਈ ਆ ਦੇ ਸਾਹਮਣੇ ਵੀ ਆਪਣਾ ਪੱਖ ਰੱਖਿਆ ਸੀ ਪਰੰਤੂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪੋਰਟਲ ਬਣਾ ਕੇ ਇਸਨੂੰ ਮੋਨੀਟਰ ਕਰਾਂਗੇ ਤਾਂ ਕਿ ਪਹਿਲਾਂ ਪੈਸੇ ਪਾਉਣ ਵਾਲੇ ਨੂੰ ਪਹਿਲ ਦੇ ਅਧਾਰ ਤੇ ਮਾਲ ਦਿੱਤਾ ਜਾਵੇ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੀ ਐਮ ਆਰ ਚਾਵਲ ਲੈਣ ਵਾਸਤੇ ਲਿਖਿਆ ਹੈ ਤਾਂ ਕਿ ਐਫ ਆਰ ਕੇ ਚਾਵਲਾਂ ਦੀ ਬਲੈਕ ਮੇਲਿੰਗ ਤੋਂ ਬਚਿਆ ਜਾ ਸਕੇ ।ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਏ ਜੀ ਏ ਮਸ਼ੀਨਾਂ ਨਾਲ ਚਾਵਲ ਚੈੱਕ ਨਹੀਂ ਕੀਤਾ ਜਾਵੇਗਾ ਅਤੇ ਐਫ ਆਰ ਕੇ ਚਾਵਲਾਂ ਦੀ ਸਪਲਾਈ ਦੀ ਗਰੰਟੀ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਤਾਂ ਪੰਜਾਬ ਦੇ ਸਾਰੇ ਰਾਈਸ ਮਿੱਲਰਜ਼ ਜੀਰੀ ਦੀ ਮਿਲਿੰਗ ਬੰਦ ਕਰਕੇ ਅਣਮਿਥੇ ਸਮੇਂ ਦੀ ਹੜਤਾਲ ਉੱਤੇ ਚਲੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ ਜ਼ਿਲ੍ਹਾ ਪ੍ਰਧਾਨ ਰਾਈਸ ਮਿਲਰਜ ਐਸੋਸੀਏਸ਼ਨ ਪਟਿਆਲਾ, ਲਖਬੀਰ ਸਿੰਘ ਥਾਬਲਾਂ, ਪ੍ਰਧਾਨ ਰਾਈਸ ਮਿਲਰਜ ਐਸੋਸੀਏਸ਼ਨ ਬਸੀ ਪਠਾਣਾ, ਪਰਮਜੀਤ ਸਿੰਘ ਪ੍ਰਧਾਨ ਚਨਾਰਥਲ ਰਾਈਸ ਮਿਲਰਜ ਐਸੋਸੀਏਸ਼ਨ, ਕੁਲਦੀਪ ਸਿੰਘ ਸੌਂਢਾ , ਦਰਬਾਰਾ ਸਿੰਘ ਰੰਧਾਵਾ, ਸੁਰਜੀਤ ਸਿੰਘ ਸਾਹੀ ,ਗੁਰਮੀਤ ਸਿੰਘ ਵਾਲੀਆ, ਵਿਨੋਦ ਗੁਪਤਾ, ਮਨੀਸ਼ ਜਿੰਦਲ, ਸੁਧੀਰ ਅਰੋੜਾ, ਗੁਰਿੰਦਰ ਸਿੰਘ ਧਨੋਆ, ਅੰਮ੍ਰਿਤ ਸਿੰਘ ,ਵਿਜੇ ਵਰਮਾ, ਗੁਰਪ੍ਰੀਤ ਸਿੰਘ ਬੈਂਸ ,ਜਿੰਦੂ ਚਨਾਰਥਲ , ਮਨਦੀਪ ਸਿੰਘ, ਅਸ਼ੋਕ ਕੁਮਾਰ, ਸੰਜੀਵ ਜਿੰਦਲ , ਸਰੀਖਣ ਜਿੰਦਲ , ਮਿੰਟੂ ਢੀਡਸਾ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
——————————
This news is auto published from an agency/source and may be published as received.
