ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਡੀ ਈ ਓ ਸੈਕਡਰੀ ਸ੍ਰੀ ਸੁਸ਼ੀਲ ਨਾਥ ਅਤੇ ਡਿਪਟੀ ਡੀ ਈ ਓ ਦੀਦਾਰ ਸਿੰਘ ਮਾਂਗਟ ਜੀ ਦੀ ਅਗਵਾਈ ਚ ਸਰਕਾਰੀ ਮਿਡਲ ਸਕੂਲ ਸਿੱਧਵਾਂ ਵਿੱਚ ਪਹਿਲੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸ ਸਮਰੋਹ ਵਿੱਚ ਮੁੱਖ ਮਹਿਮਾਨ ਨੌਰੰਗ ਸਿੰਘ ਅਤੇ ਵਿਸ਼ੇਸ਼ ਹਿਊਮਨ ਰਾਈਟਸ ਮੰਚ ਦੇ ਪ੍ਰਧਾਨ ਜਸਵੰਤ ਸਿੰਘ ਖੇੜਾ, ਸਰਪੰਚ ਹਰਪਾਲ ਸਿੰਘ, ਸਮਾਜ ਸੇਵਕ ਕ੍ਰਿਸ਼ਨ ਕੁਮਾਰ, ਕਪਲ ਦੇਵ ਅਰੋੜਾ ਅਤੇ ਸਰਪੰਚ ਨਿਰਮਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸਕੂਲ ਇੰਚਾਰਜ ਮਨਮੋਹਨ ਰਾਏ ਥਾਪਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਇੰਚਾਰਜ ਮਨਮੋਹਨ ਰਾਏ ਥਾਪਰ ਦੀ ਪ੍ਰਸ਼ੰਸਾ ਕਰਦਿਆਂ ਸ. ਨੌਰੰਗ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸਮਾਜ ਸੇਵਾ ਵਿੱਚ ਪਾਇਆ ਗਿਆ ਯੋਗਦਾਨ ਵਡਮੁੱਲਾ ਹੈ। ਉਹਨਾਂ ਨੇ ਕਿਹਾ ਉਹ ਸਕੂਲ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਵਿੱਚ ਵੀ ਓਵਰ ਟਾਈਮ ਲਗਾ ਕੇ ਮੁੱਫਤ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਬੇਸ਼ਕ ਉਹਨਾਂ ਦੀ ਸਿਹਤ ਠੀਕ ਵੀ ਨਹੀਂ ਪਰ ਫਿਰ ਵੀ ਉਹ ਆਪਣੀ ਜਿੰਮੇਵਾਰੀ ਸਮਝਦੇ ਹੋਏ ਹਰ ਸਮੇਂ ਸਕੂਲ ਦੀ ਬਿਹਤਰੀ ਵਾਸਤੇ ਕੰਮ ਕਰਦੇ ਹਨ। ਉਹ ਇਕ ਵਾਤਾਵਰਨ ਪ੍ਰੇਮੀ ਹਨ ਜਿਹੜੇ ਹਮੇਸ਼ਾ ਪਾਣੀ ਬਚਾਓ, ਰੁੱਖ ਲਗਾਓ, ਨਸ਼ਿਆਂ ਦੇ ਵਿਰੁੱਧ ਹਮੇਸ਼ਾ ਹੀ ਲੋਕਾਂ ਨੂੰ ਜਾਗਰੂਕ ਕਰਦੇ ਹਨ। ਇਸ ਕਰਕੇ ਹੀ ਉਹਨਾਂ ਨੂੰ ਸੱਦੋ ਮਾਜਰਾ ਸਕੂਲ ਅਤੇ ਰੰਧਾਵਾ ਸਕੂਲ ਵਿਖੇ ਇਲਾਕੇ ਦੀਆ ਪੰਚਾਇਤਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਹਰਪਾਲ ਸਿੰਘ ਨੇ ਸਕੂਲ ਇੰਚਾਰਜ ਨੂੰ ਹਰ ਤਰਾ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਪ੍ਰਧਾਨ ਜਸਵੰਤ ਸਿੰਘ ਖੇੜਾ। ਵਾਤਾਵਰਨ ਦੀ ਸੰਭਾਲ ਲਈ ਜਨਤਾ ਨੂੰ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਿਮਰਨ, ਰਮਨਦੀਪ, ਕੋਮਲਪ੍ਰੀਤ, ਹਰਵੰਤ ਸਿੰਘ, ਕ੍ਰਿਸ਼ਨ ਕੁਮਾਰ ਪੱਤਰਕਾਰ ਤਰਸੇਮ ਸਿੰਘ ਗਿੱਲ, ਨੰਬਰਦਾਰ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਸਿੱਧਵਾਂ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਰੋਹ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਭਾਰਤ ਰਤਨ ਡਾ. ਭੀਮ ਰਾੳ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
- ਵਜ਼ੀਰਾਬਾਦ ਦੀ ਪੰਚਾਇਤ ਵੱਲੋਂ ਕੀਤੇ ਗਏ ਗਬਨ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਖੋਲਿਆ ਮੋਰਚਾ
- ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸੈਕਰਡ ਹਾਰਟ ਸਕੂਲ ਦੇ ਬੱਚਿਆਂ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ
- ‘ਆਪ’ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: ਮੁੱਖ ਮੰਤਰੀ ਮਾਨ
- ਵਿਜੀਲੈਂਸ ਬਿਊਰੋ ਨੇ 25000 ਰੁਪਏ ਰਿਸ਼ਵਤ ਲੈਂਦਿਆਂ ਐਸਐਚਓ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ – ਇੱਕ ਲੱਖ ਰੁਪਏ ਮੰਗੀ ਸੀ ਰਿਸ਼ਵਤ
- ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮਾਨਵ ਏਕਤਾ ਦਿਵਸ ਦਾ ਆਯੋਜਨ
- ਕੇ ਐਰੀ ਮਿਊਜਿਕ ਦੀ ਨਵੀਂ ਰੀਲ ਜਾਗੇ ਵਾਲੀ ਰਾਤ ਦੀ ਕੀਤੀ ਪ੍ਰਮੋਸ਼ਨ
- ਗਲਤ ਢੰਗ ਨਾਲ ਕਰਵਾਈ ਗਈ ਇਲੈਕਸ਼ਨ ਤੁਰੰਤ ਰੱਦ ਕੀਤੀ ਜਾਵੇ: ਦਵਿੰਦਰ ਜੱਲਾ
- ਹਰਸ਼ਪ੍ਰੀਤ ਸਿੰਘ ਨੇ ਨਵੋਦਿਆ ਪ੍ਰੀਖਿਆ ਪਾਸ ਕਰ ਆਪਣੇ ਸਕੂਲ ਦਾ ਅਤੇ ਪਿੰਡ ਦਾ ਨਾਂ ਕੀਤਾ ਰੋਸ਼ਨ
- ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਈਦ ਦਾ ਤਿਉਹਾਰ : ਨਾਗਰਾ
- ਪੰਜਵੀਂ ਜਮਾਤ ਵਿੱਚ ਸ਼ਿਵਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
- ਸਿੱਧਵਾਂ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਰੋਹ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ
- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਡੀਐਲਐਸਏ, ਫਤਿਹਗੜ੍ਹ ਸਾਹਿਬ ਨੇ ਬਾਲ ਨਿਆਂ ਐਕਟ 2015 ਅਤੇ ਬਾਲ ਮਜ਼ਦੂਰੀ ਦੀ ਮਨਾਹੀ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
- ਸਾਨੂੰ ਭਗਵਾਨ ਸ਼੍ਰੀ ਰਾਮ ਵੱਲੋਂ ਦਿਖਾਏ ਮਾਰਗ ਤੇ ਚਲਦੇ ਹੋਏ ਇਨਸਾਨੀਅਤ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਜੀਵਨ ਗੁਜ਼ਾਰਨਾ ਚਾਹੀਦਾ- ਮਹੰਤ ਡਾ. ਸਿਕੰਦਰ ਸਿੰਘ
- ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਲਾਣੀਆਂ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
- ਭਾਰਤ ਵਿਕਾਸ ਪਰਿਸ਼ਦ ਪੰਜਾਬ ਵੱਲੋਂ ਸਟੇਟ ਪੱਧਰ ‘ਤੇ ਕੀਤੀਆਂ ਵਧੀਆ ਸੇਵਾਵਾਂ ਲਈ ਦੀਪਕ ਤਲਵਾਰ ਦਾ ਕੀਤਾ ਗਿਆ ਸਨਮਾਨ
- ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਧੀਨ ਮੋਟਰ ਸਾਈਕਲ ਰੈਲੀ ਕੱਢੀ
- ਸ਼ਹੀਦ-ਏ-ਆਜ਼ਮ, ਰਾਜਗੁਰੂ ਅਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ
- ਗਿਆਨਦੀਪ ਮੰਚ ਵੱਲੋਂ 21 ਕਵਿੱਤਰੀਆਂ ਦਾ ਸਨਮਾਨ
- ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਿੱਲੀ ਵਿਖੇ ਪੰਜਾਬ ਦੇ ਦੋ ਖਿਡਾਰੀਆਂ ਨੇ ਮੈਡਲ ਜਿੱਤੇ
- ਖਿਡਾਰੀਆਂ ਦੀ ਮਦਦ ਕਰਨ ਵਾਲੇ ਐਨ.ਆਰ.ਆਈ ਦਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਕੀਤਾ ਗਿਆ ਸਨਮਾਨ
- ਸਮਰਪਣ, ਸ਼ਰਧਾ ਤੇ ਵਿਸ਼ਵਾਸ ਨਾਲ ਹੀ ਭਗਤੀ ਪੂਰਨ ਹੁੰਦੀ ਹੈ
- ਹੋਲੀ ਦੀਆਂ ਲੱਖ ਲੱਖ ਮੁਬਾਰਕਾਂ
- ਨਰਾਇਣਗੜ੍ਹ ਬਰਾਸ ਸਕੂਲ ਵਿਖੇ ਵਾਲੀਵਾਲ ਦੇ ਮੈਚ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਕਰਵਾਏ ਗਏ
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 275 ਵੀਂ ਲਾਵਾਰਿਸ ਡੈਡ ਬੋਡੀ ਦਾ ਸੰਸਕਾਰ