ਬੱਸੀ ਪਠਾਣਾਂ, ਰੂਪ ਨਰੇਸ਼:
ਪ੍ਰੀਆਗਰਾਜ ਮਹਾਕੁੰਭ ਨੂੰ ਸਮਰਪਿਤ ਡੇਰਾ ਬਾਬਾ ਪੁਸ਼ਪਾ ਨੰਦ ਉਦਾਸੀਨ (ਪਿੰਡ ਮੁੱਲਾਂਪੁਰ) ਵੱਲੋ ਡੇਰਾ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਜੀ ਦੀ ਅਗਵਾਈ ਹੇਠ ਪ੍ਰੀਆਗਰਾਜ ਵਿੱਖੇ ਵੱਖ ਵੱਖ ਪਕਵਾਨਾ ਦਾ ਵਿਸ਼ਾਲ ਲੰਗਰ ਲਾਇਆ ਗਿਆ। ਇਸ ਸਬੰਧੀ ਸੰਤ ਬਾਬਾ ਬਲਵਿੰਦਰ ਦਾਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਡੇਰੇ ਦੀ ਸੰਗਤ ਦੇ ਸਹਿਯੋਗ ਨਾਲ ਪ੍ਰੀਆਗਰਾਜ ਮਹਾਕੁੰਭ ‘ਚ ਇਸ਼ਨਾਨ ਕਰਨ ਆ ਰਹੀ ਸੰਗਤ ਲਈ ਇਹ ਲੰਗਰ ਲਗਾਇਆ ਗਿਆ। ਇਸ ਲੰਗਰ ਨੂੰ ਵਰਤਾਉਣ ਲਈ ਡੇਰੇ ਦੀ ਸੰਗਤ ਵੱਲੋਂ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਵਨ ਦੀ ਸਾਰਥਿਕਤਾ ਲਈ ‘ਅਣਵੰਡਿਆ’ ਪ੍ਰੇਮ ਹੋਣਾ ਚਾਹੀਦਾ ਹੈ। ਪਰਮਾਤਮਾ ਨੂੰ ਪਾਉਣਾ ਹੀ ਅਸਲ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਮਾਂ ਗੰਗਾ ਦਾ ਆਸ਼ੀਰਵਾਦ ਸਭ ‘ਤੇ ਵਰਸੇ, ਹਰ ਕੋਈ ਖੁਸ਼ਹਾਲ ਅਤੇ ਸੁੱਖੀ ਰਹੇ ਅਤੇ ਵਿਸ਼ਵ ਵਿਚ ਸ਼ਾਂਤੀ ਬਣੀ ਰਹੇ, ਇਹੀ ਕਾਮਨਾ ਹੈ। ਉਨ੍ਹਾਂ ਕਿਹਾ ਕਿ ਸਾਧਨਾ ਦਾ ਅਰਥ ਹੀ ਸਾਧੋ-ਸੰਤ ਹੈ।
ਇਸ ਮੌਕੇ ਉਨ੍ਹਾਂ ਨਾਲ ਸੁਖਵੀਰ ਸਿੰਘ, ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਬਰਿੰਦਰ ਸਿੰਘ, ਕੁਲਬੀਰ ਸਿੰਘ, ਕਰਤਾਰ ਸਿੰਘ, ਯਸ਼ ਕੁਮਾਰ, ਰਾਧੇ ਸ਼ਾਮ ਸੂਦ ਸਰਹਿੰਦ, ਹਰਮਨ ਸਿੰਘ, ਨਰਦੇਵ ਸਿੰਘ ਆਦਿ ਹਾਜ਼ਰ ਸਨ।