ਭਾਰਤੀ ਜਨਤਾ ਪਾਰਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਲਕਾ ਬਸੀ ਪਠਾਣਾ ਦੇ ਅੰਦਰ ਸਰਗਰਮ ਆਗੂ-ਕੁਲਦੀਪ ਸਿੰਘ ਸਿੱਧੂਪੁਰ

ਬੱਸੀ ਪਠਾਣਾਂ, ਉਦੇ ਧੀਮਾਨ: ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਇੰਚਾਰਜ ਅਤੇ ਪੰਜਾਬ ਭਾਜਪਾ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਹਲਕਾ ਬੱਸੀ ਪਠਾਣਾਂ ਵਿੱਖੇ ਐਸੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ।ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਆਯੂਸਮਾਨ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਕਿਸਾਨ ਸਨਮਾਨ ਯੋਜਨਾ, ਪ੍ਰਧਾਨ ਆਵਾਸ ਯੋਜਨਾ, ਕੇਂਦਰੀ ਖੇਤੀਬਾੜੀ ਯੋਜਨਾ, ਅੰਨ ਧਨ ਯੋਜਨਾ ਤਹਿਤ ਹੋਰ ਸਕੀਮਾਂ ਬਾਰੇ ਜਾਣੂ ਕਰਵਾਇਆ।ਕੁਲਦੀਪ ਸਿੰਘ ਸਿੱਧੂਪੁਰ ਨੇ ਐਸੀ ਭਾਈਚਾਰੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਵਿੱਚ ਵੱਧ ਤੋਂ ਵੱਧ ਫਾਇਦਾ ਲੈਣ ਦੀ ਗੱਲ ਕਹੀ । ਮੀਡਿਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਵਿੱਚ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਉਹ ਪੰਜਾਬ ਦੀ ਨਬਜ ਨੂੰ ਸਮਝਦੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਮੇਸ਼ਾ ਹੀ ਗਰੀਬ ਕਲਿਆਣ ਯੋਜਨਾਵਾਂ ਨੂੰ ਚਲਾ ਕੇ ਇੱਕ ਗਰੀਬ ਨਾਲ ਜੁੜੇ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਹਰ ਇੱਕ ਗਰੀਬ ਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਹਲਕਾ ਬੱਸੀ ਪਠਾਣਾਂ ਦੇ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਸਕੀਮਾਂ ਤੋਂ ਵਾਂਝੇ ਨਹੀਂ ਰੱਖਿਆ ਜਾਵੇਗਾ। ਜਿਕਰਯੋਗ ਹੈ ਕਿ ਕੁਲਦੀਪ ਸਿੰਘ ਸਿੱਧੂਪੁਰ ਭਾਰਤੀ ਜਨਤਾ ਪਾਰਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਲਕਾ ਬਸੀ ਪਠਾਣਾ ਦੇ ਅੰਦਰ ਸਰਗਰਮ ਆਗੂ ਵਜੋਂ ਲੋਕਾਂ ਦੇ ਵਿੱਚ ਵਿਚਰ ਰਹੇ ਹਨ । ਲੋਕਾਂ ਦੇ ਹਰ ਇੱਕ ਸੁੱਖ ਦੁੱਖ ਸੁੱਖ ਦੇ ਵਿੱਚ ਗਰੀਬ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਭਾਜਪਾ ਆਗੂ ਹਨ। ਕੁਲਦੀਪ ਸਿੰਘ ਸਿੱਧੂਪੁਰ ਬਸੀ ਪਠਾਣਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਨੂੰ ਉੱਨਾਂ ਕੋਲ ਜਾ ਕੇ ਸਕੀਮਾਂ ਬਾਰੇ ਜਾਣੂ ਕਰਾਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਇਸ ਮੌਕੇ ਮੰਜੂ ਬਾਲਾ,ਬਲਵੀਰ ਕੋਰ,ਸਰਬਜੀਤ ਕੋਰ , ਸੁਰਿੰਦਰ ਕੋਰ,ਮਨਜੀਤ ਸਿੰਘ,ਭਾਗ ਸਿੰਘ,ਚਰਨਜੀਤ ਕੋਰ ,ਦਵਿੰਦਰ ਸਿੰਘ,ਬਲਜੀਤ ਕੌਰ,ਹਰਪ੍ਰੀਤ ਕੌਰ,ਜਸਵੀਰ ਕੋਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *