ਬੱਸੀ ਪਠਾਣਾ, ਉਦੇ ਧੀਮਾਨ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੀ ਪੇਸ਼ਕਸ਼ ਸ਼੍ਰੀ ਰਾਮ ਲੀਲਾ ਬੀਤੀ ਦੇਰ ਰਾਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਨਾਲ ਸੰਪੂਰਨ ਹੋਈ। ਰਾਜ ਤਿਲਕ ਉਪਰੰਤ ਮੁੱਖ ਮਹਿਮਾਨ ਵਜੋਂ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਜੀ ਨੇ ਸ਼ਮੂਲੀਅਤ ਕੀਤੀ। ਉਨਾਂ ਨੇ ਕਿਹਾ ਕਿ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਬੁਰਾਈ ਦਾ ਅੰਤ ਕੀਤਾ ਅਤੇ ਸਾਨੂੰ ਵੀ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸੇਧ ਲੈਂਦਿਆ ਬੁਰਾਈ ਨੂੰ ਤਿਆਗ ਕੇ ਚੰਗੀਆਈ ਸਾਥ ਦੇਣਾ ਚਾਹੀਦਾ ਹੈ। ਉਨਾਂ ਸ਼੍ਰੀ ਰਾਮ ਲੀਲ੍ਹਾ ਕਮੇਟੀ ਦੇ ਸ਼੍ਰੀ ਰਾਮ ਲੀਲਾ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਨਵ ਨਿਯੁਕਤ ਸਿਟੀ ਇੰਚਾਰਜ ਪ੍ਰਦੀਪ ਸਿੰਘ ਤੇ ਪੁਲਿਸ ਮੁਲਾਜਮਾਂ ਜਸਵਿੰਦਰ ਕੌਰ ਦਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਮੌਕੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਨੂੰ ਪੂਰਨ ਸਹਿਯੋਗ ਤੇ ਵਧੀਆ ਡਿਊਟੀ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਿਤ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ, ਜਿਨਾਂ ਦਾ ਦੇਰ ਰਾਤ ਤੱਕ ਪ੍ਰਭੂ ਰਾਮ ਦੇ ਭਗਤਾਂ ਨੇ ਖੂਬ ਆਨੰਦ ਮਾਨਿਆ। ਅੰਤ ਵਿੱਚ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ ਤੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਜੀ ਅਤੇ ਕਲਾਕਾਰਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। । ਇਸ ਮੌਕੇ ਬਲਰਾਮ ਚਾਵਲਾ,ਸ਼ਾਮ ਗੌਤਮ,ਅਨਿਲ ਜੈਨ,ਅਮਿਤ ਪਰਾਸ਼ਰ,ਕਮਲ ਕ੍ਰਿਸ਼ਨ ਭੰਡਾਰੀ, ਗੁਰਵਿੰਦਰ ਸਿੰਘ ਮਿੰਟੂ,ਪਰਵੀਨ ਕਪਿਲ,ਪਰਵੀਨ ਭਾਟੀਆ,ਕੁਲਦੀਪ ਕੁਮਾਰ ਕਿਪੀ,ਸ਼ਾਮ ਸੁੰਦਰ ਚੰਨੀ, ਵਿਨੋਦ ਸ਼ਰਮਾ, ਭਾਰਤ ਭੂਸ਼ਨ ਸ਼ਰਮਾ ਭਰਤੀ,ਕਮਲ ਕ੍ਰਿਸ਼ਨ ਬਾਡਾ,ਰਜਿੰਦਰ ਭਨੋਟ,ਜਸਵਿੰਦਰ ਕੁਮਾਰ ਬਬਲੂ, ਚੰਨਪ੍ਰੀਤ ਪਣੇਸਰ,ਪ੍ਰੀਤਮ ਰਬੜ,ਹਰੀਸ਼ ਥਰੇਜਾ,ਮੁਨੀਸ਼ ਸ਼ਰਮਾ, ਰਾਜਨ ਭੱਲਾ, ਰਵਿੰਦਰ ਕੁਮਾਰ ਰੰਮੀ,ਰੁਪਿੰਦਰ ਸੁਰਜਨ,ਰਵੀਸ਼ ਅਰੋੜਾ, ਜੋਗਿੰਦਰ ਧੀਮਾਨ ਬੱਬੂ,ਸਮਾਜ ਸੇਵੀ ਅਨੂਪ ਸਿੰਗਲਾ, ਭਾਰਤ ਭੂਸ਼ਨ ਸੱਚਦੇਵਾ,ਅਸ਼ੌਕ ਮੂਖੀਜਾ,ਜਤਿੰਦਰ ਸ਼ਰਮਾ,ਰਾਜੇਸ਼ ਧੀਮਾਨ,ਪੁਨੀਤ ਚਾਵਲਾ,ਪੁਨੀਤ ਗੋਇਲ,ਨਿਰਮਲ ਜੀਤ ਜੀਆ,ਕੁਲਦੀਪ ਕੀਪੀ,ਜਵਾਹਰ ਲਾਲ,ਜਤਿੰਦਰਪਾਲ ਸਿੰਘ ਚੀਮਾ,ਰਿੰਕੂ ਬਾਜਵਾ,ਵਿਸ਼ਾਲ ਗੋਲਾ,ਰਵਿੰਦਰ ਸ਼ਰਮਾ ਬੰਟੀ,ਮੌਂਟੀ ਪਨੇਸਰ,ਸੁੱਖਾ ਬਾਜਵਾ, ਹਿਮਾਂਸ਼ੂ ਜੈ ਸਿੰਘ,ਅੰਮ੍ਰਿਤ ਬਾਜਵਾ,ਮਿੱਤੂ, ਹਨੀ ਧੀਮਾਨ, ਗਗਨ ਬਾਜਵਾ,ਗੁਲਸ਼ਨ ਕੁਮਾਰ,ਨਿਯਮ ਭੰਡਾਰੀ,ਤੁਸ਼ਾਰ ਗੁਲਾਟੀ, ਹਿਤੇਸ਼ ਸ਼ਰਮਾ,ਮਾਨਵ ਚੁੱਘ,ਯੋਗੇਸ਼ ਸਿੰਗਲਾ,ਵਿਸ਼ਾਲ ਸ਼ੁਕਲਾ, ਸੁਮਿਤ ਜੈਨ,ਕਰਨ ਪਨੇਸਰ,ਜਤਿਨ ਪਰਾਸ਼ਰ,ਸ਼ੈਂਕੀ ਤਾਂਗੜੀ,ਸ਼ੇਨਨ ਧੀਮਾਨ, ਪ੍ਰਵੀਨ ਮੁਖੀਜਾ, ਸਾਹਿਲ ਸ਼ਰਮਾ,ਵਿਸ਼ਾਲ ਧੀਮਾਨ,ਰਾਜੀਵ ਕੁਮਾਰ,ਅਮਨ ਚਾਵਲਾ, ਵਿਸ਼ਵ ਗਾਬਾ, ਜੈ ਕਟਾਰੀਆ, ਵਰਿੰਦ ਸ਼ਰਮਾ,ਹਰਸ਼,ਧਰੁਵ ਕੁਮਾਰ,ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।