ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਮਰਿਆਦਾ ਵਿੱਚ ਰਹਿ ਕੇ ਜੀਵਨ ਜਿਉਣਾ ਚਾਹੀਦਾ- ਢੋਲੇਵਾਲ

ਬੱਸੀ ਪਠਾਣਾ, ਉਦੇ ਧੀਮਾਨ: ਰਮਾਇਣ ਸਾਨੂੰ ਜੀਵਨ ਜੀਣ ਦਾ ਢੰਗ ਸਿਖਾਉਂਦੀ ਹੈ। ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਮਰਿਆਦਾ ਵਿੱਚ ਰਹਿ ਕੇ ਜੀਵਨ ਜਿਉਣਾ ਚਾਹੀਦਾ ਹੈ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਡਾ.ਅਮਨਦੀਪ ਕੌਰ ਢੋਲੇਵਾਲ ਮੀਤ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਨੇ ਸਿਟੀ ਮੈਦਾਨ ਵਿੱਖੇ ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਨੀਰਜ ਕੋੜਾ ਦੀ ਅਗਵਾਈ ਹੇਠ ਦਿਖਾਈ ਜਾ ਰਹੀ ਸ਼੍ਰੀ ਲੀਲ੍ਹਾ ਦੇ 9ਵੇਂ ਦਿਨ ਦੇ ਮੰਚ ਤੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਉਣ ਮੌਕੇ ਕੀਤਾ। ਉਨਾਂ੍ਹ ਕਿਹਾ ਕਿ ਸਾਨੂੰ ਰਮਾਇਣ ਤੋਂ ਮਿਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ ਰਾਮ, ਸਨਾਤਮ ਧਰਮ ਦੀ ਪਹਿਚਾਨ ਹੈ ਰਾਮ, ਚੇਤਨਾ ਅਤੇ ਸੰਜੀਵਤਾ ਦਾ ਪ੍ਰਮਾਣ ਹੈ ਰਾਮ, ਰਾਮ ਸਿਰਫ ਪ੍ਰਮਾਤਮਾ ਦਾ ਨਾਮ ਹੀ ਨਹੀਂ ਸਗੋਂ ਹਿੰਦੁਸਤਾਨ ਦੀ ਪਹਿਚਾਨ ਹੈ। ਦੋ ਅੱਖਰਾਂ ਦੇ ਸਹਿਯੋਗ ਨਾਲ ਬਣਿਆ ਰਾਮ ਹਰ ਇੱਕ ਪ੍ਰਰਾਣੀ ਦੇ ਹਿਰਦੇ ਵਿੱਚ ਪ੍ਰਰਾਣ ਰੂਪ ਵਿੱਚ ਰਮਣ ਕਰ ਰਿਹਾ ਹੈ। ਇਸ ਮੌਕੇ ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਦੇ ਸਰਪ੍ਰਸਤ ਰਮੇਸ਼ ਕੁਮਾਰ ਸੀ.ਆਰ ਤੇ ਚੇਅਰਮੈਨ ਰਮੇਸ਼ ਕੁਮਾਰ ਗੁਪਤਾ ਨੇ ਮੁੱਖ ਮਹਿਮਾਨ ਡਾ.ਅਮਨਦੀਪ ਕੌਰ ਢੋਲੇਵਾਲ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਨਾਲ ਆਏ ਪਾਰਟੀ ਆਗੂਆ ਨੂੰ ਜੈ ਸ਼੍ਰੀ ਰਾਮ ਦੇ ਪੱਟਕੇ ਪਾਕੇ ਸਨਮਾਨ ਕੀਤਾ। ਇਸ ਮੌਕੇ ਅੰਮੀ ਚੰਦ ਭਟੇੜੀ, ਗੁਰਮੀਤ ਸਿੰਘ ਬੱਸੀ, ਰਮਨਦੀਪ ਕੌਰ ਢਿੱਲੋਂ, ਬਲਵਿੰਦਰ ਸ਼ਰਮਾ, ਸੰਦੀਪ ਸਿੰਘ ਢਿੱਲੋਂ, ਅਮਨਦੀਪ ਸ਼ਰਮਾ, ਪਰਮੋਦ ਕਪਿਲਾ, ਕੇਸ਼ਵ ਕਪਿਲਾ, ਗਗਨਦੀਪ ਸਿੰਘ ਅਨੰਦਪੁਰੀ, ਅੰਮ੍ਰਿਤ ਸੰਧੂ, ਸੁਨੀਲ ਲੂੰਬਾ, ਸ਼ਾਮ ਸੁੰਦਰ ਜਰਗਰ, ਰਵੀਨ ਮੋਦਗਿਲ, ਰਾਜਵੀਰ ਧੀਮਾਨ, ਰਾਜ ਕੁਮਾਰ ਪਹੂਜਾ, ਆਸ਼ੂ ਮੋਦਗਿਲ, ਜਤਿੰਦਰ ਮੋਦਗਿਲ, ਅਸ਼ੌਕ ਬੈਕਟਰ, ਅਸ਼ੌਕ ਕੁਮਾਰ, ਅਨਿਲ ਲੂੰਬਾ, ਪ੍ਰਿਤਪਾਲ ਬਾਜਵਾ,ਪ੍ਰਦੀਪ ਸ਼ਰਮਾ, ਬੰਟੀ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *