ਸਤਾ ਦੇ ਨਸ਼ੇ ਵਿੱਚ ਚੂਰ ਆਪ ਸਰਕਾਰ ਨੇ ਲੋਕਾਂ ਨਾਲ ਕੀਤੀ ਧੱਕੇਸ਼ਾਹੀ ਬਰਦਾਸ਼ਤ ਤੋ ਬਾਹਰ— ਕੁਲਦੀਪ ਸਿੰਘ ਸਿੱਧੂਪੁਰ

ਬੱਸੀ ਪਠਾਣਾ, ਉਦੇ ਧੀਮਾਨ: ਹਾਲ ਹੀ ਪੰਜਾਬ ਦੇ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਆਪ ਸਰਕਾਰ ਵੱਲੋਂ ਅਤੇ ਉਹਨਾਂ ਦੇ ਨਮਿੰਦਿਆਂ ਵੱਲੋਂ ਪਿੰਡਾਂ ਦੇ ਅੰਦਰ ਆਪਣੇ ਸਰਪੰਚ ਜਿਤਾਉਣ ਦੇ ਵਿੱਚ ਪੂਰਜੋਰ ਤਰੀਕੇ ਦੇ ਨਾਲ ਲੱਗੇ ਹੋਏ ਹਨ ।ਪਹਿਲਾ ਹੀ ਸਮਾਂ ਘੱਟ ਮਿਲਣ ਕਾਰਨ ਜਿੱਥੇ ਲੋਕਾਂ ਨੂੰ ਜੋ ਕਿ ਸਰਪੰਚ ਜਾ ਮੈਂਬਰ ਪੰਚਾਇਤ ਬਣਨ ਦੇ ਚਾਹਵਾਨ ਸਨ । ਉਹਨਾਂ ਨੂੰ ਸਰਕਾਰੀ ਸ਼ਰਤਾਂ ਨੂੰ ਪੂਰਾ ਕਰਨ ਲਈ ਅਤੇ ਐਨਓਸੀ ਲੈਣ ਦੇ ਚੱਕਰ ਦੇ ਵਿੱਚ ਇੰਨਾ ਕੁ ਉਲਝਾ ਕੇ ਰੱਖ ਦਿੱਤਾ ।ਕੀ ਉਹ ਘੱਟ ਸਮਾਂ ਹੋਣ ਕਰਕੇ ਰਹਿੰਦੇ ਆਪਣੇ ਕਾਗਜ ਪੂਰੇ ਨਹੀਂ ਕਰ ਸਕੇ ।ਜਿਸ ਕਾਰਨ ਉਹਨਾਂ ਦੀਆਂ ਫੈਲਾਂ ਰਿਟਰਨਿੰਗ ਅਫਸਰ ਦੇ ਕੋਲ ਦਾਖਲ ਨਹੀਂ ਹੋ ਸਕੀਆਂ ।ਕਿਉਂਕਿ ਸਤਾ ਦੇ ਨਸ਼ੇ ਵਿੱਚ ਚੂਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚਹੇਤਿਆਂ ਦੀਆਂ ਫਾਈਲਾਂ ਨੂੰ ਸਰਕਾਰੀ ਤੰਤਰ ਦੁਆਰਾ ਪਹਿਲਾਂ ਹੀ ਕਲੀਅਰ ਕਰਵਾ ਕੇ ਜਮਾ ਕਰਵਾ ਦਿੱਤੀਆਂ ਗਈਆਂ ।ਪ੍ਰੰਤੂ ਚੋਣਾਂ ਲੜਨ ਦੇ ਚਾਹਵਾਨ ਕਈ ਉਮੀਦਵਾਰ ਬਿਨਾਂ ਕਾਗਜ ਭਰੇ ਹੀ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਸਰਕਾਰਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਅਲੱਗ ਅਲੱਗ ਪਾਰਟੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ ।ਪਰੰਤੂ ਜਿੰਨਾ ਧੱਕਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਹੈ ।ਉਹਨਾਂ ਧੱਕਾ ਪਹਿਲਾਂ ਕਦੇ ਵੀ ਕਿਸੇ ਵੀ ਸਰਕਾਰ ਦੇ ਵਿੱਚ ਨਹੀਂ ਹੋਇਆ । ਲੋਕਤੰਤਰ ਮੁਤਾਬਕ ਚੋਣਾਂ ਲੜਨ ਦਾ ਅਧਿਕਾਰ ਹਰ ਇੱਕ ਵਿਅਕਤੀ ਨੂੰ ਹੈ ।ਜੋ ਵਿਅਕਤੀ ਜੋ ਲੜਨ ਦੀ ਇੱਛਾ ਰੱਖਦਾ ਹੈ ।ਉਹ ਆਪਣੀ ਨਾਮਜਦਗੀ ਦਾਖਲ ਕਰਵਾ ਸਕਦਾ ਹੈ । ਪਰੰਤੂ ਇਸ ਸਰਕਾਰ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ ।ਸ਼ਰੇਆਮ ਧੱਕਾ ਕਰਕੇ ਕਈ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਦੇ ਕਾਗਜ ਰਿਜੈਕਟ ਕਰਵਾ ਕੇ ਸਰਕਾਰ ਨੇ ਜੋ ਧਾਂਦਲੀ ਰਚੀ ਹੈ । ਇਹ ਲੋਕਤੰਤਰ ਦਾ ਬਹੁਤ ਵੱਡਾ ਘਾਣ ਹੈ । ਭਾਰਤੀ ਜਨਤਾ ਪਾਰਟੀ ਪੰਜਾਬ ਇਸ ਦਾ ਪੂਰਨ ਤੋਰ ਤੇ ਵਿਰੋਧ ਕਰਦੀ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਵਰਕਰ ਸ਼ਾਮਲ ਸਨ ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ