ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਵਿਸ਼ੇਸ਼ ਮੀਟਿੰਗ ਹੋਈ

ਸਰਹਿੰਦ, ਰੂਪ ਨਰੇਸ਼: ਸ੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਿਵੇਕ ਸ਼ਰਮਾ ਦੀ ਅਗਵਾਈ ਹੇਠ ਚੇਅਰਮੈਨ ਸੁਰੇਸ਼ ਭਾਰਦਵਾਜ ਦੇ ਗ੍ਰਹਿ ਸਰਹਿੰਦ ਵਿਖੇ ਹੋਈ। ਜਿਸ ਵਿਚ ਪਿਛਲੇ ਕਾਰਜਕਾਲ ਵਿਚ ਸਭਾ ਵਲੋਂ ਕਰਵਾਏ ਗਏ ਮਾਨਵਤਾ ਦੀ ਸੇਵਾ ਲਈ ਧਾਰਮਿਕ ਸਮਾਗਮ, ਯਾਤਰਾ, ਸਮਾਜ ਸੇਵੀ ਕੰਮਾਂ ਤੇ ਮੈਡੀਕਲ ਕੈਂਪਾਂ ਤੋ ਇਲਾਵਾ ਅਹੁਦੇਦਾਰਾਂ ਅਤੇ ਸਹਿਯੋਗੀਆਂ ਵੱਲੋਂ ਦਿੱਤੀ ਗਈ ਰਾਸ਼ੀ ਅਤੇ ਖ਼ਰਚ ਦਾ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦਾਂ ਲਈ ਮੈਡੀਕਲ ਕੈਂਪ, ਧਾਰਮਿਕ ਯਾਤਰਾ ਤੋਂ ਇਲਾਵਾ ਜੋਤਿਸ਼ ਸੰਮੇਲਨ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਦਾ ਸ਼ਹਿਰ ਵਾਸੀ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਾਮ ਨਾਥ ਸ਼ਰਮਾ, ਵਰਿੰਦਰ ਰਤਨ, ਚਰਨਜੀਵ ਸ਼ਰਮਾ, ਆਸ਼ੂਤੋਸ਼ ਬਾਤਿਸ਼, ਸਾਬਕਾ ਪ੍ਰਧਾਨ ਸੰਜੀਵ ਸ਼ਰਮਾ, ਪੰਡਿਤ ਨਰਿੰਦਰ ਸ਼ਰਮਾ, ਰਵਿੰਦਰ ਮੋਹਨ, ਅਨਿਲ ਕੁਮਾਰ ਅੱਤਰੀ, ਵਾਇਸ ਪ੍ਰਧਾਨ ਸੰਜੇ ਐਗਰਿਸ਼ ਤੇ ਨਰਿੰਦਰ ਕੌਸ਼ਲ, ਜਨਰਲ ਸੈਕਟਰੀ ਹਰਪ੍ਰੀਤ ਭਾਰਦਵਾਜ ਹਨੀ, ਅਮਨ ਜੋਸ਼ੀ, ਖ਼ਜ਼ਾਨਚੀ ਧੀਰਜ ਮੋਹਨ ਸ਼ਰਮਾ, ਜੁਆਇੰਟ ਖ਼ਜ਼ਾਨਚੀ ਹਿਮਾਂਸ਼ੂ ਪਾਠਕ ਆਦੀ ਹਾਜ਼ਰ ਸਨ।

Leave a Reply

Your email address will not be published. Required fields are marked *