Skip to content
News Town
Punjab News
ਮੁੱਖ ਪੰਨਾ
ਪੰਜਾਬ
ਭਾਰਤ
ਸੰਪਰਕ
ਸਾਡੇ ਬਾਰੇ
ਪੱਤਰਕਾਰ ਬਣੋ
ਹੋਰ
ਪਰਦੇਦਾਰੀ ਦੀ ਨੀਤੀ
ਨਿਯਮ ਤੇ ਸ਼ਰਤਾਂ
ਬੇਦਾਅਵਾ
फास्ट मीडिया
Main Menu
ਕੰਪਿਊਟਰ ਅਧਿਆਪਕਾਂ ਨੂੰ ਕਦੋ ਮਿਲੇਗਾ ਇਨਸਾਫ ????
News Town
22/09/2024
ਨਾਇਬ ਸਿੰਘ ਮਾਲੇਰਕੋਟਲਾ
ਮੋ. ਨੰ: 9417661708
19 ਸਾਲ ਪਹਿਲਾਂ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਪ੍ਰੈਲ 2005 ਤੋਂ 2009 ਤੱਕ ਤਿੰਨ ਫੇਸ਼ਾਂ ਵਿੱਚ ਠੇਕੇ ਤੇ 7000 ਕੰਪਿਊਟਰ ਅਧਿਆਪਕ ਭਰਤੀ ਕੀਤੇ। ਜਿਹਨਾਂ ਦੀ ਗਿਣਤੀ ਹੁਣ 6640 ਹੈ। ਇਸ ਸਬੰਧੀ ਕੰਪਿਊਟਰ ਅਧਿਆਪਕ ਨਾਇਬ ਸਿੰਘ ਮਾਲੇਰਕੋਟਲਾ ਨੇ ਦੱਸਿਅ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਹਨਾਂ ਅਧਿਆਪਕਾਂ ਨੂੰ 01-07-2011 ਨੂੰ ਆਪਣੇ ਨੋਟੀਫੇਕਸ਼ਨ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ( ਸਿੱਖਿਆ-7 ਸ਼ਾਖਾ) ਦੇ ਅਨੁਸਾਰ ਪਿਕਟਸ ਸੋਸਾਇਟੀ ਬਣਾ ਕੇ ਇਹਨਾਂ ਦੀਆ ਸੇਵਾਵਾਂ ਰੈਗੂਲਰ ਕਰ ਦਿੱਤੀਆ, ਪਰ 19 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਇਹਨਾਂ ਨੂੰ ਜੋ ਇੱਕ ਰੈਗੂਲਰ ਮੁਲਾਜ਼ਮ ਨੂੰ ਬਣਦੇ ਲਾਭ ਮਿਲਦੇ ਹਨ। ਉਹ ਦੇਣ ਤੋਂ ਸਮੇਂ ਸਮੇਂ ਤੇ ਸਰਕਾਰਾਂ ਭੱਜਦੀਆਂ ਰਹੀਆ। ਪਰ ਜਦੋਂ ਮੌਜੂਦਾ ਸਰਕਾਰ ਜੋ ਪਹਿਲਾ ਇਹਨਾਂ ਦੇ ਧਰਨਿਆਂ ਵਿੱਚ ਆ ਕੇ ਹਾਅ-ਦਾ- ਨਾਅਰਾ ਮਾਰਦੀ ਸੀ।ਉਸ ਸਮੇਂ ਦੀ ਸਰਕਾਰ ਨੂੰ ਕਹਿੰਦੀ ਸੀ ਕਿ ਇਹਨਾਂ ਅਧਿਆਪਕਾਂ ਨੂੰ ਇਹਨਾਂ ਦੇ ਬਣਦੇ ਲਾਭ ਦਿਉ।ਮੌਜੂਦਾ ਸਰਕਾਰ ਇਹਨਾਂ ਅਧਿਆਪਕਾਂ ਦੀ ਮੰਗ ਨੂੰ ਆਪਣੇ ਮੈਨੀਫੈਸਟੋ ਵਿੱਚ ਰੱਖਿਆ ਅਤੇ ਭਰੋਸਾ ਦਿੱਤਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਅਧਾਰ ਤੇ ਤੁਹਾਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਇਸ ਸਬੰਧੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਤੰਬਰ 2022 ਵਿੱਚ ਇਹਨਾਂ ਅਧਿਆਪਕਾਂ ਨੂੰ ਦੀਵਾਲੀ ਦਾ ਤੋਹਫਾ ਦੇ ਕੇ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਸਬੰਧੀ ਆਪਣੇ ਟਵਿੱਟਰ ਹੈਂਡਲ ਅਤੇ ਹੋਰ ਸੋਸਲ ਸਾਈਟਸ ਇਸ ਸਬੰਧੀ ਆਪਣੇ ਬਿਆਨ ਦਰਜ਼ ਕਰਵਾਏ। ਇਸ ਦੀ ਪੁਸ਼ਟੀ ਮਾਣਯੋਗ ਮੁੱਖ ਮੰਤਰੀ ਜੀ ਨੇ ਵੀ ਫੇਸ ਬੁੱਕ ਪੇਜ ਅਤੇ ਸਮੇਂ ਸਮੇਂ ਤੇ ਆਪਣੇ ਭਾਸ਼ਣਾਂ ਵਿੱਚ ਆਖੀ ਪਰ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਵਾਅਦਾ ਵਫਾ ਨਾ ਹੋਇਆ।ਤਕਰੀਬਨ 100 ਤੋਂ ਉੱਪਰ ਇਹਨਾਂ ਅਧਿਆਪਕਾਂ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ ਪਰ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਤਰੱਸ ਦੇ ਅਧਾਰ ਤੇ ਨੌਕਰੀ ਨਹੀਂ ਦਿੱਤੀ ਗਈ। ਉਹਨਾਂ ਦੇ ਪਰਿਵਾਰ ਰੁਲ ਰਹੇ ਹਨ।ਹੁਣ ਤੱਕ ਮੌਜੂਦਾ ਸਰਕਾਰ ਨਾਲ 52 ਮੀਟਿੰਗਾਂ ਹੋ ਚੁੱਕੀਆ ਹਨ ਪਰ ਹਰ ਮੀਟਿੰਗ ਵਿੱਚ ਲਾਰਾ ਲੱਪਾ ਹੀ ਮਿਲਦਾ ਹੈ।ਹੁਣ 1 ਸਤੰਬਰ 2024 ਤੋਂ ਇਹਨਾਂ ਕੰਪਿਊਟਰ ਅਧਿਆਪਕਾਂ ਵੱਲੋਂ ਸੰਗਰੂਰ ਡੀ. ਸੀ. ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ। 5 ਸਤੰਬਰ ਅਧਿਆਪਕ ਦਿਵਸ ਵਾਲੇ ਦਿਨ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਆਪਣੇ ਹੱਕਾਂ ਦੀ ਮੰਗ ਕਰਨ ਜਾ ਰਹੇ ਇਹਨਾਂ ਅਧਿਆਪਕਾਂ ‘ਤੇ ਲਾਠੀ ਚਾਰਜ਼ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆ ਗਈਆ ਜਿਸ ਦੌਰਾਨ ਕਈ ਅਧਿਆਪਕਾਂ ਦੇ ਕਾਫੀ ਸੱਟਾਂ ਵੀ ਲੱਗੀਆ ਅਤੇ ਪੱਗਾਂ ਵੀ ਉਤਰੀਆ।12 ਸਤੰਬਰ ਨੂੰ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਕਰਵਾਈ ਗਈ ਜੋ ਬੇਸਿੱਟਾ ਰਹੀ ਕਿਉਂ ਕਿ ਉਹ ਕੇਰਲਾ ਚਲੇ ਗਏ ਸਨ।ਮੋਹਾਲੀ ਪ੍ਰਸ਼ਾਸਨ ਵੱਲੋਂ 14 ਸਤੰਬਰ ਦੀ ਰੈਲੀ ਵਿੱਚ ਰੋਅ ਵਿੱਚ ਆਏ ਇਹਨਾਂ ਅਧਿਆਪਕਾਂ ਨੂੰ ਹੁਣ 27 ਸਤੰਬਰ ਨੂੰ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਫੁੱਲ ਪੈਨਲ ਮੀਟਿੰਗ ਦਿੱਤੀ ਗਈ ਹੈ। ਇਹ ਅਧਿਆਪਕ ਮੰਗ ਕਰਦੇ ਛੇਵੇ ਪੇਅ ਕਮਿਸ਼ਨ ਨਾਲ ਪੂਰੇ ਲਾਭ ਦੇ ਇਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕੀਤੇ ਜਾਵੇ, ਇਸ ਮੀਟਿੰਗ ਵਿੱਚ ਇਹਨਾਂ ਅਧਿਆਪਕਾਂ ਦੇ ਸਾਰੇ ਮਸਲੇ ਹੱਲ ਦਿੱਤਾ ਜਾਣ ਨਹੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 28 ਸਤੰਬਰ ਦੀ ਰੈਲੀ ਸ. ਭਗਤ ਸਿੰਘ ਦੇ ਜਨਮ ਦਿਵਸ ਤੇ ਖਟਕੜ ਕਲਾਂ ਵਿਖੇ ਕੀਤੀ ਜਾਵੇਗੀ। ਇਸ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਬਦਲਿਆ ਜਾਵੇਗਾ। ਜਿਹਨਾਂ ਚਿਰ ਸਾਡੀਆ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਇਹ ਮੋਰਚਾ ਜਾਰੀ ਰਹੇਗਾ।
ਨਾਇਬ ਸਿੰਘ ਮਾਲੇਰਕੋਟਲਾ
ਮੋ. ਨੰ: 9417661708
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਜਾਂ ਇੱਥੇ ਕਲਿੱਕ ਕਰੋ
Live Cricket Score
ਤਾਜ਼ਾ ਤਾਰੀਨ
ਸਿੱਖ ਜਥਿਆਂ ’ਤੇ ਪਾਬੰਦੀ ਕਿਉਂ ਜਾਇਜ਼ ਹੈ
ਹੌਂਡਾ ਕੰਪਨੀ ਵਲੋਂ ਖੂਬੀਆਂ ਨਾਲ ਭਰਪੂਰ ਸ਼ਾਇਨ ਡੀਲਕਸ ਮੋਟਰ ਸਾਈਕਲ ਲਾਂਚ
ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਦਾ ਉਦਘਾਟਨ ਹੋਇਆ
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਜਖਵਾਲੀ ਵਿਖੇ ਕਾਂਗਰਸੀ ਆਗੂਆ ਦੀ ਮੀਟਿੰਗ
ਸ਼੍ਰੀ ਬਾਂਕੇ ਬਿਹਾਰੀ ਸੇਵਾ ਸਮਿਤੀ ਵਲੋਂ ਕਰਵਾਈ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ
ਮੋਹਾਲੀ ਵਿਖੇ ਪੰਜਾਬ ਪੱਧਰੀ ਬੋਸ਼ੀਆ ਅਵੇਅਰਨੈਸ ਅਤੇ ਟੈਕਨੀਕਲ ਪ੍ਰੋਗਰਾਮ ਅੱਜ
ਕਾਂਗਰਸ ਨੇ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ‘ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕੀਤੀ
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਲੋਂ ਅੱਜ ਜਿਲ੍ਹੇ ਦੇ ਨੋਡਲ ਇੰਚਾਰਜ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਮੀਟਿੰਗ ਕੀਤੀ ਗਈ
ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁੱਝ ਨਾ ਕੁੱਝ ਵਧੀਆ ਪੈਕੇਜ ਦੇ ਕੇ ਜਾਣਗੇ- ਮੁੱਖ ਮੰਤਰੀ ਪੰਜਾਬ
ਡੀ.ਈ.ਓ (ਸੈ) ਰਵਿੰਦਰ ਕੌਰ ਵਲੋਂ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਫਾਈ ਸੰਬੰਧੀ ਕੀਤੀ ਗਈ ਚੈਕਿੰਗ
ਡੀ ਈ ਓ ਸੈਕੰਡਰੀ ਨੇ ਆਪਣੇ ਸਟਾਫ਼ ਨਾਲ ਅਧਿਆਪਕ ਦਿਵਸ ਮਨਾਇਆ
ਦਿਲ ਦੀ ਧੜਕਣ ਘੱਟ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟੀਸ ਹਸਪਤਾਲ ਵਿੱਚ ਡਾਕਟਰਾਂ ਦੀ ਦੇਖਰੇਖ ਵਿੱਚ ਕਰਵਾਇਆ ਗਿਆ ਸੀ ਦਾਖਲ
ਸਤਲੁਜ ਦਰਿਆ ‘ਤੇ ਬਣੇ ਬੰਨ ਉੱਤੇ ਬਗੈਰ ਜਰੂਰਤ ਨਾ ਜਾਣ ਦੀ ਅਪੀਲ
ਧਾਰਮਿਕ ਸਮਾਗਮ ਸਾਨੂੰ ਏਕਤਾ ਅਤੇ ਚੰਗਿਆਈ ਦਾ ਪਾਠ ਪੜ੍ਹਾਉਂਦੇ ਹਨ – ਕੁਲਜੀਤ ਸਿੰਘ ਨਾਗਰਾ
ਪੰਜਾਬ ਸਰਕਾਰ ਦਾ ਸੇਵਿੰਗ ਅਕਾਊਂਟ ਖੁੱਲ੍ਹ ਗਿਆ ਹੈ। ਹੜ੍ਹ ਪ੍ਰਵਾਵਿਤਾਂ ਦੀ ਮਦਦ ਕਰਨ ਲਈ ਕਿਹਾ ਜਾ ਹੈ
ਲੁਧਿਆਣਾ ਵਿੱਚ ਡਾਈਇੰਗ ਇੰਡਟਰੀਜ਼ ਬੰਦ ਕਰਨ ਦੇ ਹੁਕਮ ਜਾਰੀ
ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਤੇ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹੋ
ਪੰਜਾਬ ਦੇ ਸਕੂਲ 3 ਸਤੰਬਰ ਤੱਕ ਬੰਦ
ਹਾੜੀ ਫਸਲਾਂ ਦੇ ਵਧੀਆ ਪ੍ਰਬੰਧਾ ਲਈ ਡੀ.ਐਮ.ਓ ਅਸਲਮ ਮੁਹੰਮਦ ਦਾ ਕੀਤਾ ਸਨਮਾਨ
ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਨੇ ਲਗਾਏ ਬੂਟੇ
ਪਿਆਰ, ਸੇਵਾ ਅਤੇ ਭਾਈਚਾਰਾ ਫੈਲਾਉਣ ਲਈ ਖੂਨਦਾਨ ਮੁਹਿੰਮ
ਬੀ ਵਨ ਮਾਰਟ ਸਰਹਿੰਦ ਨੇ ਕੀਤਾ ਆਪਣੇ ਨਵੇਂ ਸ਼ੋਅ ਰੂਮ ਦਾ ਉਦਘਾਟਨ
ਅਗਰਵਾਲ ਸਭਾ ਸਰਹਿੰਦ ਨੇ ਖੂਨਦਾਨ ਕੈਂਪ ਲਗਾਇਆ
ਪੁਲਿਸ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ
ਕਾਂਗਰਸ ਦਾ ਵਰਕਰ ਜਾਗਰੂਕ ਰਹੇ- ਡਾ. ਅਮਰ ਸਿੰਘ