‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਚਚੇਰੇ ਭਰਾਵਾਂ ਨੇ ਫਹਿਰਾਇਆ ਜਿੱਤ ਦਾ ਪਰਚਮ

ਕੁਲਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਖੇਡ ਅਧਿਕਾਰੀ।

ਮੰਡੀ ਗੋਬਿੰਦਗੜ੍ਹ/ ਅਮਲੋਹ (ਰੂਪ ਨਰੇਸ਼) : ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਅਤੇ ਸੂਬੇ ਵਿਚ ਮੁੜ ਤੋਂ ਖੇਡ ਸੱਭਿਆਚਾਰ ਵਿਕਸਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਤੂਰਾਂ ਵਿੱਚ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਹੇ ਕੁਲਵਿੰਦਰ ਸਿੰਘ ਨੇ ਲੰਮੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ 100 ਮੀਟਰ ਰੇਸ ਵਿੱਚ ਵੀ ਪਹਿਲਾਂ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ, ਇਸ ਮੁਕਾਬਲੇ ਵਿਚ ਖ਼ਾਸ ਗੱਲ ਇਹ ਰਹੀ ਕਿ ਸਰਕਾਰੀ ਹਾਈ ਸਕੂਲ ਸਲਾਣੀ ਦੇ ਪੰਜਾਬੀ ਅਧਿਆਪਕ ਹਰਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਹ ਦੋਵੇਂ ਖਿਡਾਰੀ ਆਪਸ ਵਿੱਚ ਚਚੇਰੇ ਭਾਈ ਹਨ ਅਤੇ ਨੇੜਲੇ ਪਿੰਡ ਮੁਗਲ ਮਾਜਰਾ ਦੇ ਰਹਿਣ ਵਾਲੇ ਹਨ। ਸਰਕਾਰੀ ਹਾਈ ਸਕੂਲ ਸਲਾਣੀ ਦੀ ਮੁੱਖ ਅਧਿਆਪਿਕਾ ਬੰਦਨਾ ਭੱਟੀ ਅਤੇ ਸਰਕਾਰੀ ਮਿਡਲ ਸਕੂਲ ਤੂਰਾਂ ਦੀ ਇੰਚਾਰਜ ਜੀਵਨਜੋਤ ਕੌਰ ਵੱਲੋਂ ਦੋਵੇਂ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ ਜਦੋਂ ਕਿ ਬਾਕੀ ਸਟਾਫ਼ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *