– ਖੇਡਾਂ ਵਤਨ ਪੰਜਾਬ ਦੀਆਂ 2024; ਜ਼ਿਲ੍ਹਾ ਪੱਧਰੀ ਖੇਡਾਂ ‘ਚ ਖਿਡਾਰੀ ਉਤਸਾਹ ਭਰਪੂਰ

– ਹਰ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਸ਼ਮੂਲੀਅਤ – ਜ਼ਿਲ੍ਹਾ ਖੇਡ ਅਫ਼ਸਰ

ਲੁਧਿਆਣਾ, 19 ਸਤੰਬਰ (ਨਿਊਜ਼ ਟਾਊਨ) – ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ 24 ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋ-ਖੋ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਵੇਟਲਿਫਟਿੰਗ ਅਤੇ ਕੁਸ਼ਤੀ ਸ਼ਾਮਲ ਹਨ।

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁ਼ਦਾ ਸਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ ਅਤੇ ਵੇਟਲਿਫਟਿੰਗ ਦੇ ਕਰਵਾਏ ਜਾ ਰਹੇ ਟੂਰਨਾਂਮੈਂਟ ਦੇ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਵੇਟਲਿਫਟਿੰਗ ਅੰ14 ਲੜਕੀਆਂ ਦੇ ਨਰੇਸ਼ ਚੰਦਰ ਸਟੇਡੀਅਮ, ਖੰਨਾ ਵਿਖੇ ਹੋਏ ਮੁਕਾਬਲਿਆਂ ਵਿੱਚ 35 ਕਿਲੋਗ੍ਰਾਮ ਵਿੱਚ – ਪ੍ਰਵੀਨ ਕੌਰ (ਸ ਸ ਸ ਮਾਣਕ ਮਾਜਰਾ) ਨੇ ਪਹਿਲਾ, ਸਿਮਰਤ ਕੌਰ ((ਸ ਸ ਸ ਮਾਣਕ ਮਾਜਰਾ) ਨੇ ਦੂਜਾ ਅਤੇ ਸੁਮਨਪ੍ਰੀਤ ਕੌਰ (ਸ ਸ ਸ ਰਾਜੇਵਾਲ) ਨੇ ਤੀਜਾ ਸਥਾਨ; 40 ਕਿਲੋਗ੍ਰਾਮ ਵਿੱਚ – ਸੁਖਦੀਪ ਕੌਰ (ਸ ਸ ਸ ਮਾਣਕ ਮਾਜਰਾ) ਨੇ ਪਹਿਲਾ, ਨੰਦਨੀ ਸੂਦ (ਜਰਗ) ਨੇ ਦੂਜਾ ਅਤੇ ਅਰਸ਼ਦੀਪ ਕੌਰ (ਸ ਸ ਸ ਰਾਜੇਵਾਲ) ਨੇ ਤੀਜਾ ਸਥਾਨ; 45 ਕਿਲੋਗ੍ਰਾਮ ਵਿੱਚ – ਖੁਸਪ੍ਰੀਤ ਕੌਰ (ਸ ਸ ਸ ਮਾਣਕ ਮਾਜਰਾ) ਨੇ ਪਹਿਲਾ, ਜਸਨਪ੍ਰੀਤ ਕੌਰ (ਸ ਸ ਸ ਮਾਣਕ ਮਾਜਰਾ) ਨੇ ਦੂਜਾ ਅਤੇ ਹਰਲੀਨ ਕੌਰ (ਸ ਸ ਸ ਰਾਜੇਵਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਿੱਕ ਬਾਕਸਿੰਗ ਅੰ17 ਲੜਕੀਆਂ ਦੇ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਏ ਮੁਕਾਬਲਿਆਂ ਵਿੱਚ -50 ਕਿਲੋਗ੍ਰਾਮ ਵਿੱਚ – ਸਿਮਰਨਪ੍ਰੀਤ (ਕੇ.ਵੀ.ਐਮ. ਹਲਵਾਰਾ) ਨੇ ਪਹਿਲਾ, ਬਲਦੀਪ ਕੌਰ ਨੇ ਦੂਜਾ, ਅਦਿਤੀ ਜੋਸ਼ (ਅਕਾਲਗੜ੍ਹ) ਅਤੇ ਪਲਵੀ (ਮੇਹਰਬਾਨ) ਨੇ ਤੀਜਾ ਸਥਾਨ; 55 ਕਿਗ੍ਰਾ ਵਿੱਚ – ਬੌਬੀ (ਅਕਾਲਗੜ੍ਹ) ਨੇ ਪਹਿਲਾ, ਅੰਸ਼ਕਾ ਨੇ ਦੂਜਾ, ਇਪਸਿਤਾ (ਖਾਲਸਾ ਸਕੂਲ) ਅਤੇ ਯਸਿਕਾ ਨੇ ਤੀਜਾ ਸਥਾਨ; 65 ਕਿਗ੍ਰਾ ਵਿੱਚ- ਸਾਇਨਾ ਕਤਿਆਲ (ਡੀ.ਏ.ਵੀ. ਜਗਰਾਉ) ਨੇ ਪਹਿਲਾ, ਪ੍ਰੀਤ ਕੌਰ ਨੇ ਦੂਜਾ ਅਤੇ ਗੁਰਕੀਰਤ ਕੌਰ (ਖੰਨਾ ਪਬਲਿਕ ਸਕੂਲ ਖੰਨਾ) ਨੇ ਤੀਜਾ ਸਥਾਨ; 65 ਕਿਗ੍ਰਾ ਵਿੱਚ – ਜਪਜੀਤ ਕੌਰ (ਡੀ.ਏ.ਵੀ. ਜਗਰਾਉ) ਨੇ ਪਹਿਲਾ, ਮਨਜੋਤ ਕੌਰ (ਤੇਜਾ ਸਿੰਘ ਸੁਤੰਤਰ) ਨੇ ਦੂਜਾ ਅਤੇ ਦਮਨਪ੍ਰੀਤ ਕੌਰ (ਖੰਨਾ ਪਬਲਿਕ ਸਕੂਲ) ਨੇ ਤੀਜਾ ਸਥਾਨ; 60 ਕਿਲੋਗ੍ਰਾਮ ਵਿੱਚ – ਸੁਖਮਨਪ੍ਰੀਤ ਕੌਰ ਨੇ ਪਹਿਲਾ, ਕਰਮਜੀਤ ਕੌਰ ਨੇ ਦੂਜਾ ਅਤੇ ਰਵਿੰਦਰ ਕੌਰ (ਖੰਨਾ ਪਬਲਿਕ ਸਕੂਲ ਖੰਨਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ21 ਲੜਕੀਆਂ ਦੇ ਲਾਈਟ ਕੰਨਟੈਕਟ ਈਵੈਂਟ ਵਿੱਚ -45 ਕਿਗ੍ਰਾ ਵਿੱਚ – ਜਸਨਦੀਪ ਕੌਰ (ਜਗਰਾਉ) ਨੇ ਪਹਿਲਾ, ਸੋਨੀ ਨੇ ਦੂਜਾ, ਕ੍ਰਿਸ਼ਨਾ ਕੁਮਾਰੀ ਅਤੇ ਮਲਿਕਾ ਨੇਗੀ ਨੇ ਤੀਜਾ ਸਥਾਨ; 50 ਕਿਲੋਗ੍ਰਾਮ ਵਿੱਚ – ਦਮਨਪ੍ਰੀਤ ਕੌਰ ਨੇ ਪਹਿਲਾ, ਚੰਨਦੀਪ ਕੌਰ (ਖਾਲਸਾ ਕਾਲਜ) ਨੇ ਦੂਜਾ, ਮਨੀਸਾ ਅਤੇ ਸਿਵਾਨੀ ਨੇ ਤੀਜਾ ਸਥਾਨ; 55 ਕਿਗ੍ਰਾ ਵਿੱਚ – ਖੁਸਬੂ (ਅਕਾਲਗੜ੍ਹ) ਨੇ ਪਹਿਲਾ, ਸਪਨਾ ਨੇ ਦੂਜਾ, ਸੋਨਿਕਾ ਅਤੇ ਤੇਜਿੰਦਰਜੋਤ ਕੌਰ ਨੇ ਤੀਜਾ ਸਥਾਨ; 60 ਕਿਗ੍ਰਾ ਵਿੱਚ – ਰਵਨੀਤ ਕੌਰ (ਜਗਰਾਉ) ਨੇ ਪਹਿਲਾ, ਅੰਮ੍ਰਿਤਪਾਲ ਕੌਰ ਨੇ ਦੂਜਾ, ਆਂਚਲ ਕੁਮਾਰੀ ਅਤੇ ਇਰਾ ਜੈਨ (ਖਾਲਸਾ ਕਾਲਜ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਚੈੱਸ ਅੰ17 ਲੜਕੀਆਂ ਦੇ ਬੀ.਼ਵੀ.ਐਮ. ਸਕੂਲ ਕਿਚਲੂ ਨਗਰ ਲੁਧਿਆਣਾ ਵਿਖੇ ਹੋਏ ਮੁਕਾਬਲਿਆਂ ਵਿੱਚ ਜੈਸਿਕਾ ਪੁਨਹਾਨੀ ਨੇ ਪਹਿਲਾ, ਸਹਿਜ ਅਰੋੜਾ ਨੇ ਦੂਜਾ ਅਤੇ ਰਿਜ ਜੈਨ ਨੇ ਤੀਜਾ ਸਥਾਨ; ਅੰ21 ਲੜਕੀਆਂ ਦੇ ਮੁਕਾਬਲਿਆਂ ਵਿੱਚ – ਦੀਪਤੀ ਸਰਮਾ ਨੇ ਪਹਿਲਾ, ਜਪਜੀ ਕੌਰ ਨੇ ਦੂਜਾ ਅਤੇ ਏਜਲ ਖਟਕੜ ਨੇ ਤੀਜਾ ਸਥਾਨ; 41-50 ਮਹਿਲਾ ਗਰੁੱਪ ਵਿੱਚ – ਮਮਤਾ ਮੈਹੋਰਤਰਾ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ ਅਤੇ ਸਵਿੰਦਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਾਫਟਬਾਲ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ – ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੇ ਤੇਜਾ ਸਿੰਘ ਸੁਤੰਤਰ ਮੈਮੋ ਸਕੁਲ ਸ਼ਿਮਲਾਪੁਰੀ ਦੀ ਟੀਮ ਨੂੰ 10-0 ਦੇ ਫਰਕ ਨਾਲ; ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੇ ਦਸਮੇਸ ਸ ਸ ਸਕੂਲ ਦਸਮੇਸ ਨਗਰ ਦੀ ਟੀਮ ਨੂੰ 9-5 ਦੇ ਫਰਕ ਨਾਲ ਅਤੇ ਬੀ਼.ਸੀ.਼ਐਮ. ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਸ ਸ ਸ ਸਕੂਲ ਸੰਗੋਵਾਲ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾਇਆ। ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੀ ਸੀ ਐਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੂੰ 10-0 ਦੇ ਫਰਕ ਨਾਲ, ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੇਜਾ ਸਿੰਘ ਸੁਤੰਤਰ ਮੈਮੋ ਸਕੂਲ ਸ਼ਿਮਲਾਪੁਰੀ ਦੀ ਟੀਮ ਨੂੰ 6-4 ਦੇ ਫਰਕ ਨਾਲ, ਸ ਸ ਸ ਸਕੂਲ ਕਾਸਾਬਾਦ ਦੀ ਟੀਮ ਨੇ ਸ ਸ ਸ ਸਕੂਲ ਸੰਗੋਵਾਲ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾਇਆ।

Leave a Reply

Your email address will not be published. Required fields are marked *