ਜਸੋਵਾਲ ਡਰੇਨ ਦੀ ਬੁਰਜੀ 0-26000 ‘ਤੇ ਮੱਛੀਆਂ ਫੜਨ ਲਈ ਬੋਲੀ 24 ਸਤੰਬਰ ਨੂੰ

ਸਿੱਧਵਾਂ ਜਲ ਨਿਕਾਸ ਉਪ ਮੰਡਲ ਅਧੀਨ ਪੈਂਦੀ ਹੈ ਇਹ ਡਰੇਨ
ਲੁਧਿਆਣਾ, 19 ਸਤੰਬਰ (ਨਿਊਜ਼ ਟਾਊਨ) – ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਦੇ ਸਿੱਧਵਾਂ ਜਲ ਨਿਕਾਸ ਉਪ ਮੰਡਲ ਅਧੀਨ ਪੈਂਦੀ ਜਸੋਵਾਲ ਡਰੇਨ ਦੀ ਬੁਰਜੀ 0-26000 ‘ਤੇ ਹਰ ਸਾਲ ਮੱਛੀਆਂ ਫੜਨ ਲਈ ਬੋਲੀ ਕਰਵਾਈ ਜਾਂਦੀ ਹੈ। ਇਹ ਬੋਲੀ 24 ਸਤੰਬਰ, 2024 ਨੂੰ ਸਵੇਰੇ 11 ਵਜੇ ਉਪ ਮੰਡਲ ਦਫ਼ਤਰ ਸਿੱਧਵਾਂ ਜਲ ਨਿਕਾਸ ਉਪ ਮੰਡਲ, ਲੁਧਿਆਣਾ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।

ਇਸਦੀ ਮਿਆਦ 01-10-2024 ਤੋਂ 30-09-2025 ਤੱਕ ਹੋਵੇਗੀ ਅਤੇ ਬੋਲੀ ਦੀ ਘੱਟੋ ਘੱਟ ਰਿਜਰਵ ਕੀਮਤ 94,333/- ਰੁਪਏ ਰੱਖੀ ਗਈ ਹੈ।

ਉਪ ਮੰਡਲ ਅਫ਼ਸਰ, ਸਿੱਧਵਾਂ ਜਲ ਨਿਕਾਸ ਉਪ ਮੰਡਲ ਲੁਧਿਆਣਾ ਵਲੋਂ ਬੋਲੀ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਲੀ ਮੰਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ, ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਪਾਸ ਹੈ, ਸਫਲ ਬੋਲੀਕਾਰ ਤੋ ਬੋਲੀ ਦੀ ਰਕਮ ਉਸੇ ਸਮੇ ਜਮ੍ਹਾਂ ਕਰਵਾਈ ਜਾਵੇਗੀ, ਜੇਕਰ ਅਜਿਹਾ ਨਹੀ ਕਰਦਾ ਤਾ ਬੋਲੀ ਰੱਦ ਸਮਝੀ ਜਾਵੇਗੀ। ਬੋਲੀ ਰੀਚ ਵਿੱਚ ਦਿੱਤੀ ਰੀਚ ਅਨੁਸਾਰ ਹੋਵੇਗੀ, ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਰੀਚ ਵਿੱਚ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀਆ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀਆਂ ਫੜਨ ਲਈ ਜਹਿਰੀਲੀ ਦਵਾਈ ਅਤੇ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀਆ ਫੜਨ ਦੌਰਾਨ ਡਰੇਨ ਨੂੰ ਕੋਈ ਨੁਕਸਾਨ ਨਹੀ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿਚ ਵੜੇਗਾ।

ਇਸ ਤੋਂ ਇਲਾਵਾ ਬੋਲੀ ਵਾਲੇ ਦਿਨ ਜੇਕਰ ਛੁੱਟੀ ਹੁੰਦੀ ਹੈ ਤਾਂ ਬੋਲੀ 25-09-2024 ਨੂੰ ਹੋਵੇਗੀ। ਬੋਲੀਕਾਰ ਆਪਣੇ ਨਾਲ ਆਪਣੇ ਅਸਲ ਆਈ.ਡੀ. ਪਰੂਫ ਅਤੇ ਉਸ ਪਰੂਫ ਦੀ ਇੱਕ ਕਾਪੀ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ