ਬਾਬਾ ਵਿਸ਼ਵਕਰਮਾ ਜੀ ਦੇ ਜੈਯੰਤੀ ਸਮਾਗਮ ਮੌਕੇ ਵਿਧਾਇਕ ਸਿੱਧੂ ਹੋਏ ਨਤਮਸਤਕ

ਲੁਧਿਆਣਾ, 19 ਸਤੰਬਰ – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਬੀਤੇ ਕੱਲ੍ਹ ਸਥਾਨਕ ਗਿੱਲ ਰੋਡ ਦਾਣਾ ਮੰਡੀ ਵਿਖੇ ਬਾਬਾ ਵਿਸ਼ਵਕਰਮਾ ਜੈਯੰਤੀ ਨੂੰ ਸਮਰਪਿਤ ਸਮਾਗਮ ਮੌਕੇ ਨਤਮਸਤਕ ਹੋਏ।

ਵਿਧਾਇਕ ਸਿੱਧੂ ਨੇ ਕਿਹਾ ਕਿ ‘ਕਿਰਤ ਦੇ ਦੇਵਤਾ’ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ (ਸ੍ਰਿਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ. ਧਰਤੀ ‘ਤੇ ਸ਼ਿਲਪਕਾਰੀ, ਆਰਕੀਟੈਕਚਰ ਅਤੇ ਇੰਜਨੀਅਰਿੰਗ ਦੇ ਸੰਸਥਾਪਕ ਬਾਬਾ ਜੀ ਦੀ 17 ਸਤੰਬਰ, 2024 ਨੂੰ ਜੈਯੰਤੀ ਦੇ ਮੱਦੇਨਜ਼ਰ ਲਗਾਤਾਰ 9 ਦਿਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਗਿਣਤੀ ਸ਼ਰਧਾਲੂ ਨਤਮਸਤਕ ਹੋਏ। ਬੀਤੇ ਕੱਲ੍ਹ ਅਖੀਰਲੇ ਦਿਨ ਆਰਤੀ ਗਾਇਨ ਤੋਂ ਬਾਅਦ ਅਤੁੱਟ ਲੰਗਰ ਵਰਤਿਆ।

ਇਸ ਮੌਕੇ ਮੰਡੀ ਪ੍ਰਧਾਨ ਮਨੋਹਰ ਸਿੰਘ ਗਿੱਲ, ਜਗਪ੍ਰੀਤ ਸਿੰਘ ਮੱਕੜ, ਕੁਲਦੀਪ ਸਿੰਘ ਬਿੱਟਾ, ਰੇਸ਼ਮ ਸਿੰਘ ਸੱਗੂ, ਕਰਨਦੀਪ ਸਿੰਘ ਮੱਕੜ, ਮੋਹਿਤ ਜਿੰਦਲ, ਪ੍ਰਦੀਪ ਗੋਇਲ, ਹਰਬੰਸ ਕ੍ਰਿਸਟਲ, ਲਾਲੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਮੌਜੂਦ ਰਹੀਆਂ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ