ਭਾਰਤ ਵਿਕਾਸ ਪੀ੍ਸ਼ਦ ਵਲੋਂ ਨਸ਼ਾ ਮੁਕਤੀ ਦੇ ਤਹਿਤ ਕਰਵਾਇਆ ਗਿਆ ਸੈਮੀਨਾਰ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਪੋ੍ਜੈਕਟ ਚੇਅਰਮੈਨ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਸੀ ਪਠਾਣਾਂ ਵਿਖੇ ਨਸ਼ਾ ਮੁਕਤੀ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਰਚਨਜੀਤ ਕੌਰ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਰਹੇ। ਡਾਕਟਰ ਰਚਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਕਿਵੇਂ ਨਸ਼ਾ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਅਤੇ ਬਹੁਤ ਸਾਰੀਆਂ ਜਾਨਾਂ ਨਸ਼ਿਆਂ ਕਾਰਣ ਜਾ ਰਹੀਆਂ ਹਨ। ਅੱਜ ਦੇ ਯੁੱਗ ਵਿੱਚ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੜਾਈ ਅਤੇ ਖੇਂਡਾ ਵੱਲ ਆਪਣਾ ਧਿਆਨ ਲਗਾਉਣਾ ਚਾਹੀਦਾ ਹੈ ਜਿਸ ਨਾਲ ਅਸੀਂ ਸਿਹਤਮੰਦ ਰਹਾਂਗੇ ਓਥੇ ਹੀ ਅਸੀਂ ਨਸ਼ਿਆਂ ਤੋਂ ਦੂਰ ਰਹਾਂਗੇ। ਸਾਡੀ ਨੋਜਵਾਨ ਪੀੜੀ ਦੇਸ਼ ਦਾ ਭਵਿੱਖ ਹੈ ਅਤੇ ਸਾਨੂੰ ਸਾਰਿਆਂ ਨੂੰ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ ਨਿਭਾਉਣਾ ਚਾਹੀਦਾ ਹੈ। ਸਕੂਲ ਪਿ੍ੰਸੀਪਲ ਸਰਬਜੀਤ ਕੋਰ ਨੇ ਪੀ੍ਸ਼ਦ ਦੇ ਸਮਾਜਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਨਸ਼ਿਆਂ ਉਪੱਰ ਸੈਮੀਨਾਰ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਨਸ਼ਿਆਂ ਦਾ ਵਿਸ਼ਾ ਬਹੁਤ ਮਹੱਤਵਪੂਰਣ ਹੈ। ਸਾਡੇ ਦੇਸ਼ ਦਾ ਭਵਿੱਖ ਸਾਡੀ ਨੌਜਵਾਨ ਪੀੜੀ ਉਪੱਰ ਨਿਰਭਰ ਹੈ ਅਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਪੀ੍ਸ਼ਦ ਵਲੋਂ ਡਾਕਟਰ ਰਚਨਜੀਤ ਕੌਰ ਦਾ ਸਨਮਾਨ ਕੀਤਾ ਗਿਆ। ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪੋ੍ਜੈਕਟ ਚੇਅਰਮੈਨ ਰਵਿੰਦਰ ਰਿੰਕੁ ਨੇ ਡਾਕਟਰ ਰਚਨਜੀਤ ਕੌਰ, ਸਕੂਲ ਪਿ੍ੰਸੀਪਲ, ਵਿਦਿਆਰਥੀਆਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਜਾਰੀ ਰਹਿਣਗੇ। ਇਸ ਮੌਕੇ ਖਜਾਨਚੀ ਸੰਜੀਵ ਸੋਨੀ, ਮੀਡੀਆ ਪ੍ਮੁੱਖ ਰਕੇਸ਼ ਗੁਪਤਾ, ਜੈ ਕਿ੍ਸ਼ਨ, ਵਿਨੋਦ ਸ਼ਰਮਾ, ਵਿਕਾਸ ਬਂਸਲ , ਗਗਨ ਸ਼ਰਮਾ ਅਤੇ ਮਨਜੀਤ ਸਿੰਘ ਹਾਜ਼ਰ ਰਹੇ।

Leave a Reply

Your email address will not be published. Required fields are marked *