
ਉਦੇ ਧੀਮਾਨ , ਬੱਸੀ ਪਠਾਣਾਂ: ਹਿਉਮਨ ਵੈੱਲਫੇਅਰ ਆਰਗੇਨਾਈਜੇਸ਼ਨ ਪੰਜਾਬ ਤੇ ਸਾਡੀ ਸਾਂਝ ਸੰਸਥਾ ਬੱਸੀ ਪਠਾਣਾਂ ਵੱਲੋ ਲਗਾਏ ਗਏ ਖੂਨ ਦਾਨ ਕੈਂਪ ਚ ਕਾਗਰਸ ਪਾਰਟੀ ਦੇ ਸੀਨੀਅਰ ਯੂਥ ਆਗੂ ਈਸ਼ਰ ਸਿੰਘ ਘੁੰਮਣ ਪਿੰਡ ਮੈੜਾ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਖੁਦ ਵੀ ਖੂਨ ਦਾਨ ਕਰ ਕੇ ਯੂਥ ਨੂੰ ਇਸ ਤਰ੍ਹਾਂ ਦੇ ਚੰਗੇ ਅਤੇ ਪੁੰਨ ਵਾਲੇ ਕੰਮ ਵਿਚ ਅੱਗੇ ਆਉਣ ਲਈ ਪੇ੍ਰਰਨਾ ਦਿੱਤੀ। ਜਿਨ੍ਹਾਂ ਯੂਥ ਦੇ ਵੀਰਾਂ ਨੇ ਖੂਨ ਦਾਨ ਕੀਤਾ। ਉਨ੍ਹਾਂ ਦੀ ਇਸ ਚੰਗੇ ਉਪਰਾਲੇ ਲਈ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਬੱਸੀ ਪਠਾਣਾਂ ਹਲਕੇ ਵਿਚ ਜਦੋਂ ਜਦੋਂ ਵੀ ਕੋਈ ਸੰਸਥਾ ਇਸ ਤਰ੍ਹਾਂ ਦੇ ਚੰਗੇ ਉਪਰਾਲੇ ਕਰਦੀ ਹੈ ਤਾਂ ਦਾਸ ਨੂੰ ਵੀ ਹਾਜ਼ਰੀ ਲਗਵਾਉਣ ਦਾ ਮੌਕਾ ਦਿੰਦੀ ਹੈ, ਜਿਸ ਲਈ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦਾ ਇੰਨਾ ਪਿਆਰ ਦੇਣ ਲਈ ਧੰਨਵਾਦੀ ਰਹਿਣਗੇ। ਇਸ ਮੌਕੇ ਇੰਦਰਪ੍ਰੀਤ ਸਿੰਘ ਸੁਹਾਵੀ ਮੀਤ ਪ੍ਰਧਾਨ ਯੂਥ ਕਾਗਰਸ ਹਲਕਾ ਬੱਸੀ ਪਠਾਣਾਂ,ਗੁਰਦੀਪ ਸਿੰਘ ਸਰਪੰਚ ਪਿੰਡ ਰਾਏਪੁਰ ਮਾਜਰੀ, ਝਰਮਲ ਸਿੰਘ ਘੁੰਮਣ ਆਦਿ ਹਾਜ਼ਰ ਸਨ|
