ਬੱਸੀ ਪਠਾਣਾਂ (ਉਦੇ ਧੀਮਾਨ ) ਅੱਜ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਬੱਸੀ ਪਠਾਣਾ ਆੜ੍ਹਤੀਆ ਦਾ ਇਕ ਵਫ਼ਦ ਪੰਜਾਬ ਮੰਡੀ ਕਰਨ ਬੋਰਡ ਦੇ ਨਵ ਨਿਯੁਕਤ ਜਨਰਲ ਮੈਨੇਜਰ ਭਜਨ ਕੌਰ ਨੂੰ ਮਿਲਿਆ। ਇਸ ਮੌਕੇ ਰਾਜੇਸ਼ ਸਿੰਗਲਾ ਵਲੋਂ ਭਜਨ ਕੌਰ ਨੂੰ ਪੰਜਾਬ ਮੰਡੀ ਕਰਨ ਬੋਰਡ ਦੀ ਜਨਰਲ ਮੈਨੇਜਰ ਬਣਨ ਤੇ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ ।ਇਸ ਮੌਕੇ ਰਾਜੇਸ਼ ਸਿੰਗਲਾ ਨੇ ਜਨਰਲ ਮੈਨੇਜਰ ਭਜਨ ਕੌਰ ਨੂੰ ਦਾਣਾ ਮੰਡੀ ਵਿੱਚ ਆੜ੍ਹਤੀਆ ਨੂੰ ਅਲਾਟ ਪਲਾਟਾਂ ਤੇ ਵਾਧੂ ਖਰਚੇ ਲਗਾਏ ਜਾ ਰਹੇ ਸਮੱਸਿਆ ਵਾਰੇ ਜਾਣੂ ਕਰਵਾਇਆ। ਇਸ ਮੌਕੇ ਜਨਰਲ ਮੈਨੇਜਰ ਭਜਨ ਕੌਰ ਨੇ ਆੜਤੀਆ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਇਸ ਸਮੱਸਿਆਂਵਾਂ ਨੂੰ ਦੂਰ ਕਰਨ ਮੇਰੇ ਵਲੋਂ ਪੂਰੇ ਯਤਨ ਕੀਤੇ ਜਾਣਗੇ। ਇਸ ਮੌਕੇ ਆੜਤੀ ਹੀਰਾ ਲਾਲ, ਵਿਕਾਸ ਗੁਪਤਾ, ਹੇਮਰਾਜ ਨੰਦਾ, ਹਰਿੰਦਰ ਸਿੰਘ ਧਾਲੀਵਾਲ, ਸੁਭਾਂਸ਼ੁ ਜਿੰਦਲ, ਵਿਸ਼ਾਲ ਗੁਪਤਾ ਆਦਿ ਹਾਜ਼ਰ ਸਨ|