ਸਮਾਗਮ ਦੌਰਾਨ ਕਥਾ ਵਾਚਕ ਗੋਪਾਲ ਮੋਹਨ ਭਾਰਦਵਾਜ ਡਾ. ਸਿਕੰਦਰ ਸਿੰਘ ਤੇ ਰਾਜੇਸ਼ ਸਿੰਗਲਾ ਦਾ ਸਨਮਾਨ ਕਰਦੇ ਹੋਏ
ਬੱਸੀ ਪਠਾਣਾਂ: ਸ੍ਰੀ ਰਾਮ ਆਗਮਨ ਮਹਾਂਉਤਸਵ ਕਮੇਟੀ ਵੱਲੋ ਸ਼ਹਿਰ ਵਾਸੀ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਗਰਵਾਲ ਧਰਮਸ਼ਾਲਾ ਵਿੱਖੇ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਬੰਧੀ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਤੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਸਿਕੰਦਰ ਸਿੰਘ ਅਤੇ ਰਾਜੇਸ਼ ਸਿੰਗਲਾ ਨੇ ਸ੍ਰੀ ਰਾਮ ਆਗਮਨ ਮਹਾਂਉਤਸਵ ਕਮੇਟੀ ਵੱਲੋ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਬੰਧੀ ਕਰਵਾਈ ਗਈ ਸ਼੍ਰੀ ਰਾਮ ਕਥਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਮ ਤੇ ਅਨਮੋਲ ਵਿਰਸੇ ਨਾਲ ਜੋੜਨ ਲਈ ਧਾਰਮਿਕ ਸਮਾਗਮ ਕਰਵਾਉਣਾ ਜ਼ਰੂਰੀ ਹਨ। ਕਥਾ ਵਾਚਕ ਸ਼੍ਰੀ ਗੋਪਾਲ ਮੋਹਨ ਭਾਰਦਵਾਜ ਨੇ ਸੰਗਤ ਨੂੰ ਭਗਵਾਨ ਸ੍ਰੀ ਰਾਮ ਰਾਜ ਤੋਂ ਜਾਣੂ ਕਰਵਾਉਂਦੇ ਇੱਕ ਦੂਜੇ ਆਪਸੀ ਪੇ੍ਮ, ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪੇ੍ਰਿਤ ਕੀਤਾ। ਇਸ ਮੌਕੇ ਮਨੋਜ ਕੁਮਾਰ ਭੰਡਾਰੀ, ਅਜੈ ਮਲਹੌਤਰਾ, ਸ਼ਾਮ ਗੌਤਮ, ਕਮਲ ਕ੍ਰਿਸ਼ਨ ਭੰਡਾਰੀ,ਅਜੈ ਸਿੰਗਲਾ, ਪ੍ਰੀਤਮ ਰਬੜ, ਪੁਨੀਤ ਗੋਇਲ, ਗੁਰਵਿੰਦਰ ਸਿੰਘ ਮਿੰਟੂ, ਅਨੀਲ ਜੈਨ,ਸਮਾਜ ਸੇਵੀ ਅਨੂਪ ਸਿੰਗਲਾ, ਹਰੀਸ਼ ਥਰੇਜਾ, ਅਮਿਤ ਪਰਾਸ਼ਰ,ਕਰਨ ਪਨੇਸਰ,ਰਵਿੰਦਰ ਕੁਮਾਰ ਰੰਮੀ, ਭਾਰਤ ਭੂਸ਼ਨ ਸ਼ਰਮਾਂ ਭਰਤੀ, ਕੁਲਦੀਪ ਕੁਮਾਰ ਕਿਪੀ ਤੋਂ ਇਲਾਵਾ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ|