ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਟਰੇਨਿੰਗ ਕੋਰਸ 06 ਅਪ੍ਰੈਲ ਤੋਂ ਸ਼ੁਰੂ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਟਰੇਨਿੰਗ ਕੋਰਸ 06 ਅਪ੍ਰੈਲ ਤੋਂ ਸ਼ੁਰੂ

ਫਤਹਿਗੜ੍ਹ ਸਾਹਿਬ, 03 ਅਪ੍ਰੈਲ

ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲਾ ਫਤਹਿਗੜ੍ਹ ਸਾਹਿਬ ਦੇ ਸਾਬਕਾ ਸੈਨਿਕਾ, ਉਹਨਾਂ ਦੀਆ ਵਿਧਵਾਵਾਂ/ ਆਸ਼ਰਿਤਾ ਅਤੇ ਹੋਰ ਗਰੀਬੀ ਰੇਖਾਂ ਤੋ ਹੇਠਾਂ ਦੇ ਬਾਕੀ ਕਮਜੋਰ ਵਰਗਾ ਦੇ ਸਿਖਿਆਰਥੀਆਂ ਨੂੰ ਉਚੇਰੀ ਸਿਖਿਆਂ ਦੇਣ ਲਈ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਸਾਹਮਣੇ ਸਰਕਾਰੀ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸੈਨਿਕ ਵੋਕੇਸ਼ਨਲ ਸੈਂਟਰ ਵਿਚ ਆਰਮੀ (ਅਗਨੀਵੀਰ) ਹਥਿਆਰਬੰਦ ਸੈਨਾਵਾਂ, ਬੀਐਸਐਫ, ਸੀਆਈਐਸਐਪ, ਸੀ ਆਰ ਪੀ ਐਫ, ਆਈ ਟੀ ਬੀ ਪੀ ਐਫ, ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣ ਲਈ ਕੋਰਸ ਕਰਵਾਏ ਜਾਂਦੇ ਹਨ। ਜਿਸ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਭਰਤੀ ਦੇ ਯੋਗ ਬਣਾਉਣ ਲਈ ਲਿਖਤੀ ਪੇਪਰ ਅਤੇ ਫਿਜੀਕਲ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਇਸ ਟ੍ਰੇਨਿੰਗ ਕੋਰਸ ਦਾ ਸਮਾਂ 45 ਦਿਨ ਦਾ ਹੈ ਜੋ ਕਿ 06 ਅਪ੍ਰੈਲ ਤੋਂ 21 ਮਈ ਤੱਕ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਸੈਂਟਰ ਵਿੱਚ ਇੰਗਲਿੰਸ ਤੇ ਪੰਜਾਬੀ ਟਾਈਪਿੰਗ, ਪਾਵਰ ਪੁਆਇੰਟ,ਐਮ.ਐਸ.ਐਕਸਲ, ਐਮ.ਐਸ.ਵਰਲਡ ਆਦਿ ਕੰਪਿਊਟਰ ਕੋਰਸ ਵੀ ਕਰਵਾਏ ਜਾਂਦੇ ਹਨ। ਜਿਨ੍ਹਾਂ ਦੀ ਦੂਜੀਆਂ ਸੰਸਥਾਵਾਂ ਦੇ ਮੁਕਾਬਲੇ ਕਾਫੀ ਘੱਟ ਫੀਸਾਂ ਲਈਆਂ ਜਾਦੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਟ੍ਰੇਨਿੰਗ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਨੇੜੇ ਬੱਚਤ ਭਵਨ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਨਿੱਜੀ ਤੌਰ ਤੇ ਹਾਜ਼ਰ ਹੋ ਕਿ ਜਾਂ ਫੋਨ ਨੰ. 90414-60315/ 84373-60019/ 01763-232287 ਤੇ ਸੰਪਰਕ ਕੀਤਾ ਜਾ ਸਕਦਾ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *