
ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਝਰੋਠੀ ਪਿੰਡ ਦੇ ਰੋਹਿਤ ਨੇ ਕੀਤੀ ਖ਼ੁਦਕੁਸ਼ੀ
ਸੋਨੀਪਤ, 1 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਹਰਿਆਣਾ ਦੇ ਸੋਨੀਪਤ ਵਿਚ 31 ਸਾਲ ਦੇ ਨੌਜਵਾਨ ਰੋਹਿਤ ਨੇ ਆਪਣੇ ਛੋਟੇ ਭਰਾ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਹੋਈ 50 ਲੱਖ ਰੁਪਏ ਦੀ ਠੱਗੀ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੇ ਤਾਏ ਨੂੰ ਫੋਨ ਕੀਤਾ । ਉਸ ਨੇ ਕਿਹਾ ਕਿ ਪਿੰਡ ਦੇ ਹੀ ਇੱਕ ਚਾਚਾ ਨੇ ਦਿੱਲੀ ਪੁਲਿਸ ਕਰਮਚਾਰੀ ਦੇ ਰਾਹੀਂ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਸੀ। ਇਸ ਤੋਂ ਬਾਅਦ ਏਜੰਟਾਂ ਨੂੰ ਪੈਸੇ ਦਿੱਤੇ ਗਏ, ਪਰ ਨਾ ਤਾਂ ਅਮਰੀਕਾ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਲਗਾਤਾਰ ਦਬਾਅ ਅਤੇ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਮੈਂ ਇਹ ਖੌਫਨਾਕ ਕਦਮ ਚੁੱਕ ਰਿਹਾ ਹਾਂ। ਹੁਣ ਮੈਂ ਨਹੀਂ, ਮੇਰੀ ਮ੍ਰਿਤਕ ਦੇਹ ਹੀ ਘਰ ਆਵੇਗੀ। ਉਸ ਨੇ ਰੈਸਟੋਰੈਂਟ ਵਿਚ ਬੈਠ ਕੇ ਇਹ ਕਦਮ ਚੁੱਕਿਆ। ਰੈਸਟੋਰੈਂਟ ਵਿਚ ਉਸ ਦੇ ਨਾਲ ਬੈਠੇ ਇਕ ਹੋਰ ਰਿਸ਼ਤੇਦਾਰੀ ’ਚੋਂ ਭਰਾ ਦੀ ਵੀ ਸ਼ੱਕੀ ਹਾਲਤ ਵਿਚ ਹਾਲਤ ਬਿਗੜ ਗਈ। ਹਾਲਤ ਬਿਗੜਨ ’ਤੇ ਰੈਸਟੋਰੈਂਟ ਸਟਾਫ ਨੇ ਹੀ ਦੋਵਾਂ ਨੂੰ ਹਸਪਤਾਲ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦੇ ਰਿਸ਼ਤੇਦਾਰ ’ਚੋਂ ਭਰਾ ਨੂੰ ਭਰਤੀ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ ਜਦਕਿ ਪੁਲਿਸ ਨੇ ਮ੍ਰਿਤਕ ਰੋਹਿਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ।
——————————
This news is auto published from an agency/source and may be published as received.
