ਅਮਰੀਕੀ ਕੰਪਨੀ ਓਰੇਕਲ ਨੇ 12,000 ਭਾਰਤੀ ਕਰਮਚਾਰੀਆਂ ਨੂੰ ਨੌਕਰੀ ਤੋਂ ਫ਼ਾਰਗ਼ ਕੀਤਾ

ਸਵੇਰੇ-ਸਵੇਰੇ ਈ-ਮੇਲ ਕਰ ਕੇ 30 ਹਜ਼ਾਰ ਕਰਮਚਾਰੀਆਂ ਨੂੰ ਕੀਤਾ ਨੌਕਰੀ ਤੋਂ ਵੱਖ

ਨਵੀਂ ਦਿੱਲੀ, 1 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਤਕਨੀਕੀ ਕੰਪਨੀ ਓਰੇਕਲ ਅਮਰੀਕੀ ਕੰਪਨੀ ਜੋ ਦੁਨੀਆਂ ਭਰ ਵਿਚ ਕੰਪਨੀਆਂ ਨੂੰ ਡਾਟਾ ਸਰਵਿਸ ਦਿੰਦੀ ਹੈ। ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਕਾਰੋਬਾਰੀ ਲੈਰੀ ਐਲੀਸਨ ਦੀ ਟੈਕ ਕੰਪਨੀ ਓਰੇਕਲ ਨੇ ਲਗਭਗ 30 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਭਾਰਤ ਦੇ 12 ਹਜ਼ਾਰ ਕਰਮਚਾਰੀ ਸ਼ਾਮਲ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੰਪਨੀ ਅਗਲੇ ਮਹੀਨਿਆਂ ਦੌਰਾਨ ਛਾਂਟੀ ਦਾ ਦੂਜਾ ਦੌਰ ਵੀ ਸ਼ੁਰੂ ਕਰ ਸਕਦੀ ਹੈ। ਕਰਮਚਾਰੀਆਂ ਨੂੰ ਮੰਗਲਵਾਰ ਯਾਨੀ 31 ਮਾਰਚ ਦੀ ਸਵੇਰੇ 6 ਵਜੇ ਈ-ਮੇਲ ਕਰਕੇ ਟਰਮੀਨੇਸ਼ਨ ਲੈਟਰ ਭੇਜੇ । ਇਸ ਵਿਚ ਲਿਖਿਆ ਸੀ ਕਿ ਅੱਜ ਉਨ੍ਹਾਂ ਦਾ ਲਾਸਟ ਵਰਕਿੰਗ ਡੇਅ ਹੈ । ਕੁਝ ਹੀ ਮਿੰਟਾਂ ਵਿਚ ਉਨ੍ਹਾਂ ਦਾ ਸਿਸਟਮ ਐਕਸੈੱਸ ਬੰਦ ਕਰ ਦਿੱਤਾ ਗਿਆ ਜਦਕਿ ਕੰਪਨੀ ਵੱਲੋਂ ਅਜੇ ਤੱਕ ਛਾਂਟੀ ਦਾ ਕਾਰਨ ਨਹੀਂ ਦੱਸਿਆ ਗਿਆ।

——————————
This news is auto published from an agency/source and may be published as received.

Leave a Reply

Your email address will not be published. Required fields are marked *