ਸੰਤਾਂ ਦੀ ਨਗਰੀ ਵਿੱਚ ਗੁਰੂ ਦਾ ਵਾਸਾ – ਬਾਬਾ ਬਲਵਿੰਦਰ ਦਾਸ

ਸਰਹਿੰਦ (ਥਾਪਰ):ਸੰਤਾਂ ਦੀ ਨਗਰੀ ਵਿੱਚ ਗੁਰੂ ਦਾ ਵਾਸਾ ਹੁੰਦਾ ਹੈ ਤੇ ਉਹ ਜਗ੍ਹਾ ਧੰਨ ਹੁੰਦੀ ਹੈ ਜਿੱਥੇ ਸੰਤ ਵਾਸ ਕਰਦੇ ਹਨ।ਇਹ ਪ੍ਰਵਚਨ ਬਾਬਾ ਬਲਵਿੰਦਰ ਦਾਸ ਨੇ ਡੇਰਾ ਬਾਬਾ ਪੁਸ਼ਪਾਨੰਦ ਵਿਖੇ ਧਾਰਮਿਕ ਸਮਾਗਮ ਦੌਰਾਨ ਕਹੀ।ਉਹਨਾਂ ਕਿਹਾ ਕਿ ਕਲਯੁਗ ਵਿੱਚ ਰਾਮ ਦੀ ਮਹਾਨਤਾ ਹੈ ਅਤੇ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ।ਦਸਾਂ ਨਹੁੰਆਂ ਦੀ ਕਿਰਤ ਅਤੇ ਵੰਡ ਕੇ ਛਕੋ ਦੇ ਸਿਧਾਂਤ ਨੂੰ ਅਪਨਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਪ੍ਰਵਿਰਤੀ ਤੇ ਗੁਰਮਤਿ ਵਾਲੇ ਬਣਾਉਣਾ ਮਾਪਿਆਂ ਦਾ ਫਰਜ ਹੈ।ਉਹਨਾਂ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਕਾਮਨਾ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ।ਉਹਨਾਂ ਡੇਰੇ ਵਿੱਚ ਅਰੰਭੇ 44 ਵੇਂ ਅਖੰਡ ਪਾਠ ਸਾਹਿਬ ਦੀ ਅਰੰਭਤਾ ਵੀ ਕੀਤੀ।ਇਸ ਮੌਕੇ ਹਰਚੰਦ ਸਿੰਘ ਡੂਮਛੇੜੀ ਪ੍ਰੋ. ਈਸ਼ਰ ਸਿੰਘ ਸਾਹਿਲ ਗੁਪਤਾ ਵੰਸ਼ ਗੁਪਤਾ ਮਨਿੰਦਰ ਸਿੱਧੂ,ਰਾਘਵ ਗੁਪਤਾ, ਕੁਲਦੀਪ ਚਾਹਲ,ਦੀਦਾਰ ਸਿੰਘ ਦਾਰੀ, ਜਸਦੇਵ ਸਿੰਘ, ਕਰਤਾਰ ਸਿੰਘ, ਨਰਦੇਵ ਸਿੰਘ, ਕੁਲਦੀਪ ਕੌਰ, ਸੰਦੀਪ ਕੌਰ, ਕੇਸਰ ਸਿੰਘ, ਮਸਤਾਨਾ ਜੀ, ਗੁਰਚਰਨ ਸਿੰਘ ਆਦਿ ਹਾਜਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *