ਗੱਡੀਆਂ ਉੱਤੇ ਟੈਕਸ ਲਗਾ ਕੇ ਆਮ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੀ ਪੰਜਾਬ ਸਰਕਾਰ- ਭੁੱਟਾ

ਗੱਡੀਆਂ ਉੱਤੇ ਟੈਕਸ ਲਗਾ ਕੇ ਆਮ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੀ ਪੰਜਾਬ ਸਰਕਾਰ- ਭੁੱਟਾ

ਵਾਹਨਾਂ ਤੇ ਟੈਕਸ ਲਗਾਉਣ ਵਿੱਚ ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ

ਟੈਕਸ ਲਗਾ ਕੇ ਆਮ ਆਦਮੀ ਦੀ ਸਰਕਾਰ ਨੇ ਕੱਢੀ ਆਮ ਆਦਮੀ ਦੀ ਜਾਨ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼:

ਉੰਝ ਤਾਂ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ਾਨਾ ਆਪਣੇ ਬੇ ਮਤਲਬ ਦੇ ਫੈਸਲਿਆਂ ਕਾਰਨ ਆਮ ਲੋਕਾਂ ਨਾਲ ਧੱਕਾ ਕਰਨ ਲੱਗੀ ਹੋਈ ਹੈ ਅਤੇ ਹੁਣ ਇਹ ਸਰਕਾਰ ਨੇ ਵਪਾਰਕ ਗੱਡੀਆਂ ਉੱਤੇ ਜੋ ਟੈਕਸ ਲਗਾਇਆ ਹੈ ਉਸ ਨੇ ਟਰਾਂਸਪੋਰਟ ਦੇ ਕੰਮ ਨਾਲ ਜੁੜੇ ਲੋਕਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਟਰੱਕ ਯੂਨੀਅਨ ਸਰਹੰਦ ਵਿਖੇ ਯੂਨੀਅਨ ਦੇ ਮੈਂਬਰਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕਹੀ। ਸਰਕਾਰ ਵੱਲੋਂ ਲਗਾਏ ਨਵੇਂ ਟੈਕਸ ਬਾਰੇ ਸਪਸ਼ਟ ਕਰਦਿਆਂ ਸਰਦਾਰ ਭੁੱਟਾ ਨੇ ਕਿਹਾ ਕਿ ਪਹਿਲਾਂ ਤਿੰਨ ਮਹੀਨੇ ਦਾ ਟੈਕਸ ਭਰ ਕੇ ਆਪਣਾ ਇਹ ਵਾਹਨ ਸੜਕ ਤੇ ਲਿਆਂਦੇ ਜਾ ਸਕਦੇ ਸਨ ਪਰੰਤੂ ਹੁਣ ਇਸ ਸਰਕਾਰ ਨੇ ਇੱਕ ਅਜਿਹਾ ਨਾਦਰਸ਼ਾਹੀ ਫੈਸਲਾ ਕੀਤਾ ਹੈ ਜਿਸ ਨਾਲ ਇਸ ਖਿੱਤੇ ਨਾਲ ਜੁੜੇ ਲੋਕਾਂ ਦੀ ਜਾਨ ਹੀ ਕੱਢ ਕੇ ਰੱਖ ਦਿੱਤੀ ਹੈ। ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਤਿੰਨ ਮਹੀਨੇ ਦਾ ਟੈਕਸ ਭਰ ਕੇ ਲੋਕ ਆਪਣੇ ਵਾਹਨ ਸੜਕ ਤੇ ਲਿਆ ਸਕਦੇ ਸਨ ਉਸ ਨੂੰ ਇਸ ਸਰਕਾਰ ਨੇ ਬੰਦ ਕਰ ਦਿੱਤਾ ਹੈ ਅਤੇ ਹੁਣ ਕੋਈ ਵੀ ਵਾਹਨ ਸੜਕ ਤੇ ਲਿਆਣ ਤੋਂ ਪਹਿਲਾਂ 04 ਸਾਲ ਦਾ ਟੈਕਸ ਅਡਵਾਂਸ ਭਰਨਾ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲਾਂ ਜਿੱਥੇ 24 200 ਰੁਪਏ ਟੈਕਸ ਭਰਨਾ ਪੈਂਦਾ ਸੀ ਉਹ ਹੁਣ 93000 ਹੋ ਗਿਆ ਹੈ। ਉਹ ਦੱਸਿਆ ਕਿ ਸਰਕਾਰ ਨੇ ਹੁਣ ਗੱਡੀਆਂ ਦੀ ਪਾਸਿੰਗ ਉੱਤੇ ਵੀ 2500 ਰੁਪਏ ਦਾ ਗਰੀਨ ਟੈਕਸ ਲਗਾ ਦਿੱਤਾ ਹੈ ਜਦੋਂ ਕਿ ਪਹਿਲਾਂ ਅਜਿਹਾ ਕੋਈ ਟੈਕਸ ਨਹੀਂ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੱਗਿਆ ਇਹ ਟੈਕਸ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਨਹੀਂ ਲਿਆ ਜਾ ਰਿਹਾ ਜਿਸ ਤੋਂ ਸਪਸ਼ਟ ਹੈ ਕਿ ਇਸ ਸਰਕਾਰ ਨੂੰ ਆਮ ਵਿਅਕਤੀ ਦੀ ਕੋਈ ਚਿੰਤਾ ਨਹੀਂ ਹੈ ।ਭੁੱਟਾ ਨੇ ਦੱਸਿਆ ਕਿ ਨੈਸ਼ਨਲ ਪਰਮਿਟ ਲੈਣ ਲਈ ਵੀ ਫ਼ੀਸ ਵਿੱਚ 5 ਹਜਾਰ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 15 ਸਾਲ ਪੁਰਾਣੇ ਟਰੱਕ ਨੂੰ ਪਾਸ ਕਰਾਉਣ ਉੱਤੇ ਪਹਿਲਾਂ ਇੱਕ ਹਜਾਰ ਰੁਪਆ ਹੀ ਦੇਣਾ ਪੈਂਦਾ ਸੀ ਜਦੋਂ ਕਿ ਹੁਣ 16200 ਵਸੂਲੇ ਜਾ ਰਹੇ ਹਨ। ਇਥੇ ਝੀ ਵੱਸ ਨਹੀਂ ਹੋਈ ਸਰਕਾਰ ਨੇ 15 ਹਜਾਰ ਸੀ. ਸੀ ਤੋਂ ਘੱਟ ਪਾਵਰ ਦੀਆਂ ਪੈਟਰੋਲ ਦੀਆਂ ਕਾਰਾਂ ਤੇ 3000/- ਅਤੇ 15 ਹਜਾਰ ਸੀ. ਸੀ ਤੋਂ ਵੱਧ ਪਾਵਰ ਦੀਆਂ ਡੀਜਲ ਕਾਰਾਂ ਤੇ 4000/_ ਰੁਪਏ ਗਰੀਨ ਟੈਕਸ ਲਗਾ ਦਿੱਤਾ ਹੈ ਜਦੋਂ ਕਿ ਡੀਜਲ ਦੀਆਂ ਕਾਰਾਂ ਤੇ ਕ੍ਰਮਵਾਰ 4000/ ਰੁਪਏ ਗਰੀਨ ਟੈਕਸ ਲਾਇਆ ਗਿਆ ਹੈ। ਸਰਕਾਰ ਨੇ ਮੋਟਰ ਸਾਇਕਲਾਂ ਤੇ ਵੀ 500/_ ਗਰੀਨ ਟੈਕਸ ਲਗਾ ਦਿੱਤਾ ਹੈ। ਉਹਨਾਂ ਕਿਹਾ ਇਸ ਤੋਂ ਸਪਸ਼ਟ ਹੈ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਦੋਨੇ ਹੱਥਾਂ ਨਾਲ ਲੁੱਟ ਰਹੀ ਹੈ ਜਿਸ ਦਾ ਖਾਮਿਆਜਾ ਉਹਨਾਂ ਨੂੰ 2027 ਦੀਆਂ ਚੋਣਾਂ ਵਿੱਚ ਭਰਨਾ ਪਵੇਗਾ।ਇਸ ਮੌਕੇ ਦਰਬਾਰਾ ਸਿੰਘ ਸਲੇਮਪੁਰ ਹਰਬੰਸ ਸਿੰਘ ਗੁਰਦੀਪ ਸਿੰਘ ਜਸਵੰਤ ਸਿੰਘ ਮੋਹਣ ਸਿੰਘ ਜਗਤਾਰ ਸਿੰਘ ਪਾਲ ਸਿੰਘ ਤਜਿੰਦਰ ਸਿੰਘ ਸੌਂਢਾ ਗੁਰਦੀਪ ਸਿੰਘ ਸਾਬਕਾ ਸਰਪੰਚ ਜਲਵੇੜਾ ਆਦਿ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *