ਮੁਫਤ ਆਯੂਸ ਕੈਂਪ ਵਿੱਚ 701 ਮਰੀਜ਼ਾ ਦਾ ਕੀਤਾ ਚੈਕਅਪ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਤਹਿਗੜ੍ਹ ਸਾਹਿਬ

ਮੁਫਤ ਆਯੂਸ ਕੈਂਪ ਵਿੱਚ 701 ਮਰੀਜ਼ਾ ਦਾ ਕੀਤਾ ਚੈਕਅਪ

ਫਤਹਿਗੜ੍ਹ ਸਾਹਿਬ, 13 ਫਰਵਰੀ

ਡਾਇਰੈਕਟਰ ਆਯੁਰਵੈਦਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਡਾ. ਮੰਜੂ ਦੀ ਯੋਗ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੁਫਤ ਆਯੂਸ ਕੈਂਪ ਲਗਾਇਆ ਗਿਆ। ਜਿਸ ਵਿੱਚ ਮਰੀਜ਼ਾ ਦਾ ਮੁਫਤ ਚੈਕਅੱਪ ਕਰਕੇ ਹੋਮਿਓਪੈਥੀ ਅਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਮੰਜੂ ਨੇ ਦੱਸਿਆ ਇਸ ਕੈਂਪ ਕੁੱਲ 701 ਮਰੀਜ਼ਾ ਦਾ ਚੈਕਅਪ ਕੀਤਾ ਗਿਆ ਜਿਸ ਵਿੱਚ ਹੋਮਿਓਪੈਥੀ ਦੇ 357 ਮਰੀਜ ਅਤੇ ਆਯੂਰਵੈਦ ਦੇ 344 ਮਰੀਜ਼ ਦੇਖੇ ਗਏ । ਇਹਨਾਂ ਕੈਂਪਾਂ ਦਾ ਮੁੱਖ ਮਕਸਦ ਹੋਮਿਓਪੈਥੀ ਅਤੇ ਆਯੂਰਵੈਦਾ ਨੂੰ ਉਤਸਾਹਿਤ ਕਰਨਾ ਹੈ। ਇਸ ਕੈਂਪ ਵਿੱਚ ਐਚ.ਐਮ.ਓ. ਡਾ. ਮਨਵਿੰਦਰ ਕੌਰ, ਡਾ.ਦਲਜੀਤ ਸਿੰਘ, ਏ.ਐਮ.ਓ, ਡਾ ਪ੍ਰਤਿਭਾ ਸਰਮਾ, ਡਾ ਰਮਾ, ਡਾ ਨੀਲ ਕਮਲ, ਪਰਮਜੀਤ ਕੌਰ(ਹੋਮਿਓ ਡਿਸਪੈਸਰ) ਚਮਕੌਰ ਸਿੰਘ, ਜਤਿੰਦਰ ਸਿੰਘ, ਪ੍ਰੀਤੀ ਜੈਦਕਾ ਉਪ ਵੈਦ ਨੇ ਆਪਣੀ ਡਿਊਟੀ ਨਿਭਾਈ।

——————————
This news is auto published from an agency/source and may be published as received.

Leave a Reply

Your email address will not be published. Required fields are marked *