
ਸ਼ਹੀਦੀ ਸਭਾ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸ਼ਹੀਦੀ ਕਾਨਫਰੰਸ
ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਰਾਜਿੰਦਰ ਸਿੰਘ ਭੱਟ) : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਸ਼ੁਰੂ ਹੋਈ ਸ਼ਹੀਦੀ ਸਭਾ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਹੀਦੀ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੇ ਬਿਨ੍ਹਾਂ ਕਿਸੇ ਸਵਾਰਥ ਅਤੇ ਮਨੁੱਖਤਾ ਦੀ ਬਿਹਤਰੀ ਲਈ ਸੰਸਾਰ ਭਰ ਦੀਆਂ ਹੋਈਆਂ ਸ਼ਹਾਦਤਾਂ ’ਚੋ ਸਭ ਤੋ ਛੋਟੀ ਉਮਰ ਦੀਆਂ ਸ਼ਹਾਦਤਾਂ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਕਿ ਸਿੱਖ ਕੌਮ ਕਿਸੇ ਵੀ ਜਬਰ ਜੁਲਮ ਵਿਰੁੱਧ ਕਦੀ ਵੀ ਆਪਣੀ ਈਨ ਨਹੀ ਮੰਨਦੀ ਬਲਕਿ ਆਪਣੇ ਗੁਰੂ ਸਾਹਿਬਾਨ ਦੁਆਰਾ ਤਹਿ ਕੀਤੇ ਗਏ ਨਿਯਮਾਂ, ਸਿਧਾਤਾਂ ’ਤੇ ਪਹਿਰਾ ਦਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਨ ਨੂੰ ਫਖਰ ਸਮਝਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮਾਂ ਬੜਾ ਨਾਜੁਕ ਹੈ ਤਾਂ ਸਮੁੱਚੀ ਸਿੱਖ ਕੌਮ ਨੂੰ ਆਪਣੀਆ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਲੰਮੇ ਸਮੇ ਤੋ ਹੁਕਮਰਾਨਾਂ ਵਲੋ ਕੀਤੀਆਂ ਜਾ ਰਹੀਆਂ ਜਿਆਦਤੀਆਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋ ਕੇ ਡੱਟਣਾ ਚਾਹੀਦਾ ਹੈ। ਇਕੱਠ ਦੌਰਾਨ ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦੀ ਵੀ ਕੀਤੀ। ਇਕੱਠ ਵਿਚ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿਚ 12 ਮਤੇ ਪਾਸ ਕੀਤੇ ਗਏ ਜਿੰਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦ੍ਰਿੜਤਾ ਨਾਲ ਮੰਜਿਲ ਪ੍ਰਾਪਤੀ ਤੱਕ ਪਹਿਰਾ ਦਿੰਦਾ ਰਹੇਗਾ, ਸਿੱਖ ਨੌਜਵਾਨੀ ਦੇ ਕਾਤਲਾਂ ਨੂੰ ਹਰ ਕੀਮਤ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ, ਵਿਧਾਨਘਾੜਤਾ ਕਮੇਟੀ ਵਿਚ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਾ ਕਰਕੇ ਸਿੱਖ ਕੌਮ ਦੇ ਆਜਾਦ ਹੋਣ ਨੂੰ ਪ੍ਰਤੱਖ ਕਰ ਦਿੱਤਾ। 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਸੰਬੰਧੀ ਬਲਦੇਵ ਸਿੰਘ ਵਡਾਲਾ ਅਤੇ ਇਮਾਨ ਸਿੰਘ ਮਾਨ ਦੁਆਰਾ ਕੀਤੇ ਜਾ ਰਹੇ ਫ਼ਰਜਾਂ ਲਈ ਧੰਨਵਾਦ, ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਪੰਜਾਬ ਸੂਬੇ ਦੀਆਂ ਮਲਕੀਅਤਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋ ਕੇ ਕੌਮ ਨਿਸ਼ਾਨੇ ਵੱਲ ਵਧਣ, ਨਿਊਜੀਲੈਡ ਵਿਚ ਨਗਰ ਕੀਰਤਨ ਵਿਚ ਰੁਕਾਵਟ ਪਾਉਣ ਵਾਲੇ ਅਨਸਰਾਂ ਵਿਰੁੱਧ ਅਮਲ ਤੇ ਜਾਂਚ ਹੋਵੇ, ਪੰਜਾਬ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਪਾਰ ਤੇ ਯਾਤਰਾਵਾਂ ਲਈ ਖੋਲ੍ਹਿਆ ਜਾਵੇ, ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਜਲਦ ਕਰਵਾਈਆਂ ਜਾਣ। ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਹੋਵੇ, ਜੀ ਰਾਮ ਜੀ ਕਾਨੂੰਨ ਰਾਹੀਂ ਮਜਦੂਰਾਂ ਨੂੰ 365 ਦਿਨ ਕੰਮ ਅਤੇ ਵੱਧ ਤੋ ਵੱਧ ਉਜਰਤ ਦਿੱਤੀ ਜਾਵੇ, ਸਿੱਖ ਕੌਮ ਦੇ ਸਭ ਮਸਲਿਆਂ ਦਾ ਹੱਲ ਕਾਮਰੇਡ ਚੀਨ, ਹਿੰਦੂ ਇੰਡੀਆਂ ਅਤੇ ਇਸਲਾਮਿਕ ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਬਤੌਰ ਬਫਰ ਸਟੇਟ ਜਮਹੂਰੀਅਤ ਅਤੇ ਕੌਮਾਂਤਰੀ ਕਾਨੂੰਨਾਂ ਅਧੀਨ ਤੁਰੰਤ ਕਾਇਮ ਹੋਵੇ। ਇਕੱਠ ਵਿਚ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਚਰਨਜੀਤ ਕੌਰ (ਮਾਤਾ ਅਵਤਾਰ ਸਿੰਘ ਖੰਡਾ,) ਹਰਪਾਲ ਸਿੰਘ ਚੀਮਾ, ਬਾਪੂ ਗੁਰਚਰਨ ਸਿੰਘ ਹਵਾਰਾ, ਸਤਨਾਮ ਸਿੰਘ ਬਹਿਰੂ ਕਿਸਾਨ ਆਗੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ (ਸਾਰੇ ਜਨਰਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਂਵਾਲੀ, ਬਲਕਾਰ ਸਿੰਘ ਭੁੱਲਰ, ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਧਰਮ ਸਿੰਘ ਕਲੌੜ, ਹਰਜੀਤ ਸਿੰਘ ਵਿਰਕ, ਖਜਾਨ ਸਿੰਘ ਗੂਹਲਾ, ਸਿੰਗਾਰਾ ਸਿੰਘ ਬਡਲਾ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਬਚਨ ਸਿੰਘ ਪਵਾਰ, ਅਮਰੀਕ ਸਿੰਘ ਨੰਗਲ, ਇਕਬਾਲ ਸਿੰਘ ਬਰੀਵਾਲਾ, ਬਲਦੇਵ ਸਿੰਘ ਵੜਿੰਗ, ਗੁਰਦੀਪ ਸਿੰਘ ਢੁੱਡੀ, ਬਲਰਾਜ ਸਿੰਘ ਖਾਲਸਾ, ਬਲਵੀਰ ਸਿੰਘ ਬੱਛੋਆਣਾ, ਗੁਰਨਾਮ ਸਿੰਘ ਸਿੰਗੜੀਵਾਲਾ, ਜਸਵੀਰ ਸਿੰਘ ਨਵਾਂ ਸ਼ਹਿਰ, ਗੋਪਾਲ ਸਿੰਘ ਝਾੜੋ, ਬਲਵਿੰਦਰ ਸਿੰਘ ਪਾਇਲ, ਪ੍ਰੀਤਮ ਸਿੰਘ ਮਾਨਗੜ੍ਹ, ਸੁਖਜੀਤ ਸਿੰਘ ਡਰੋਲੀ, ਹਰਪਾਲ ਸਿੰਘ ਕੁੱਸਾ, ਗੁਰਨੈਬ ਸਿੰਘ ਰਾਮਪੁਰਾ, ਦਰਸ਼ਨ ਸਿੰਘ ਮੰਡੇਰ, ਹਰਮਨਦੀਪ ਸਿੰਘ ਅੰਮ੍ਰਿਤਸਰ, ਮਨਪ੍ਰੀਤ ਸਿੰਘ ਬੱਲ ਜਲੰਧਰ, ਰਜਿੰਦਰ ਕੌਰ ਜੈਤੋਂ, ਸੁਖਜੀਤ ਕੌਰ ਭਬਿਆਣਾ, ਤੇਜ ਕੌਰ, ਜਸਪਾਲ ਸਿੰਘ ਯੂਥ, ਕੁਲਦੀਪ ਸਿੰਘ ਪਹਿਲਵਾਨ, ਗੁਰਪ੍ਰੀਤ ਸਿੰਘ ਝਾਮਪੁਰ, ਸਵਰਨ ਸਿੰਘ ਫਾਟਕ ਮਾਜਰੀ, ਪਵਨਦੀਪ ਸਿੰਘ ਢੋਲੇਵਾਲ, ਜਗਜੀਤ ਸਿੰਘ ਸ਼ੂਸਕ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸ਼ਾਮਿਲ ਸਨ।
——————————
This news is auto published from an agency/source and may be published as received.
