
ਬਠਿੰਡਾ, 20 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਬਠਿੰਡਾ ਇਲਾਕੇ 'ਚ ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੱਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਚੋਰ ਚੋਰੀ ਕਰਨ ਦੌਰਾਨ ਆਪਣੀ ਜੈਕਟ ਭੁੱਲ ਗਿਆ। ਪਿੰਡ ਵਾਸੀਆਂ ਨੇ ਚੋਰ ਤੱਕ ਜੈਕਟ ਪਹੁੰਚਾਉਣ ਦੇ ਲਈ ਪੁਲਿਸ ਨੂੰ ਪੱਤਰ ਲਿਖਿਆ ਹੈ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਲਿਖਿਆ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ 'ਚ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਦਾ ਹੈ ,ਜਿੱਥੇ 18 ਦਸੰਬਰ ਨੂੰ ਖੇਤ ਵਿੱਚੋਂ ਇੱਕ ਚੋਰ ਵੱਲੋਂ ਮੋਟਰ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਕਰ ਲਿਆ ਗਿਆ। ਚੋਰੀ ਕਰਨ ਤੋਂ ਬਾਅਦ ਚੋਰ ਆਪਣੀ ਸਵੈਟਰ ਉੱਥੇ ਹੀ ਭੁੱਲ ਗਿਆ ਜਦੋਂ ਖੇਤ ਵਿੱਚ ਆ ਕੇ ਪਿੰਡ ਦੇ ਲੋਕਾਂ ਨੇ ਵੇਖਿਆ ਤਾਂ ਇਸ ਜੈਕਟ ਨੂੰ ਚੋਰ ਤੱਕ ਪਹੁੰਚਾਉਣ ਦੀ ਪੁਲਿਸ ਨੂੰ ਅਪੀਲ ਕਰ ਦਿੱਤੀ। ਚੋਰ ਦੀ ਜੈਕਟ ਚੋਰ ਤੱਕ ਪਹੁੰਚਾਉਣ ਦੇ ਲਈ ਪੁਲਿਸ ਤੋਂ ਮਦਦ ਮੰਗੀ ਗਈ ਹੈ ਕਿ ਚੋਰ ਨੂੰ ਠੰਡ ਨਾ ਲੱਗ ਜਾਵੇ। ਇਸ ਕਰਕੇ ਉਸਦੀ ਜੈਕਟ ਸਵੈਟਰ ਉਸ ਤੱਕ ਪਹੁੰਚਾ ਦਿੱਤੀ ਜਾਵੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹੁਣ ਉਹ ਆਦੀ ਹੋ ਚੁੱਕੇ ਹਨ ਕਿ ਉਹਨਾਂ ਦੇ ਅਜਿਹੀਆਂ ਚੋਰੀਆਂ ਆਮ ਹੋ ਚੁੱਕੀਆਂ ਹਨ ਅਤੇ ਇੱਕ ਸਾਲ ਦੇ ਵਿੱਚ ਇਸੇ ਜਗ੍ਹਾ 'ਤੇ ਤੀਜੀ ਵਾਰ ਮੋਟਰ ਦੀਆਂ ਤਾਰਾਂ ਅਤੇ ਸਟਾਟਰ ਵੀ ਚੋਰੀ ਹੋ ਚੁੱਕੇ ਹਨ।
——————————
This news is auto published from an agency/source and may be published as received.
