ਟੈਕਸੀ ਮਾਲਕ ਦਾ ਡਿੱਗਿਆ ਹੋਇਆ ਮੋਬਾਇਲ ਵਾਪਸ ਕਰਕੇ ਸਟੇਟ ਅਵਾਰਡੀ ਨੌਰੰਗ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ- ਰਾਜਵੀਰ ਸਿੰਘ ਈਸਰਹੇਲ

ਨੌਰੰਗ ਸਿੰਘ ਸਟੇਟਅਵਾਰਡੀ ਵਰਗੇ ਨੇਕ ਅਤੇ ਚੰਗੇ ਇਨਸਾਨਾਂ ਵਿੱਚ ਵੇਖੀ ਜਾ ਸਕਦੀ ਹੈ ਇਮਾਨ ਦਾਰੀ- ਸੈਕਟਰੀ ਟਰਾਂਸਪੋਰਟ ਕਰਨੈਲ ਸਿੰਘ

 ਫਤਹਿਗੜ੍ਹ ਸਾਹਿਬ,  8 ਜਨਵਰੀ, ਰੂਪ ਨਰੇਸ਼: ਜਿੱਥੇ ਅੱਜ ਕਲਯੁੱਗ ਦਾ ਜ਼ਮਾਨਾ ਚੱਲ ਰਿਹਾ ਹੈ ਤੇ ਚੋਰਾਂ ਅਤੇ ਨਸ਼ੇੜੀਆਂ ਵੱਲੋ ਦਿਨ ਦਿਹਾੜੇ ਚੋਰੀਆਂ ਠੱਗੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੋਰ ਵੀ ਲੁੱਟ ਕਸੁੱਟਾਂ ਹੋ ਰਹੀਆਂ ਹਨ ਅਤੇ ਲੋਕਾਂ ਦੇ ਹੱਥਾਂ ਵਿੱਚੋਂ ਆਮ ਹੀ ਮੋਬਾਇਲ ਹੋਰ ਕੀਮਤੀ ਸਮਾਨ ਚੀਜ਼ਾਂ ਖੋਹ ਕੇ ਭੱਜ ਜਾਂਦੇ ਹਨ, ਇਸਦੇ ਉਲਟ ਪਿੰਡ ਈਸਰਹੇਲ ਦੇ ਸਟੇਟ ਅਵਾਰਡੀ ਨੌਰੰਗ ਸਿੰਘ ਵੱਲੋਂ ਟੈਕਸੀ ਮਾਲਕ ਗਗਨਦੀਪ ਸਿੰਘ ਦਾ ਡਿੱਗਿਆ ਮੋਬਾਈਲ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਆਪ ਜੀ ਨੂੰ ਦੱਸ ਦਈਏ ਕਿ ਨੌਰੰਗ ਸਿੰਘ ਸਟੇਟ ਅਵਾਰਡੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਵਿਖੇ ਬਤੌਰ ਵਾਈਸ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ, ਜਦੋਂ ਉਹ ਮੋਹਾਲੀ ਤੋ ਵਾਪਸ ਆ ਰਹੇ ਸਨ ਤਾਂ ਪਿੰਡ ਸਵਾੜਾ ਦੇ ਰਸਤੇ ਵਿੱਚ ਮਿਡ ਵੇਅ ਪਟਰੋਲ ਪੰਪ ਤੇ ਪਹੁੰਚੇ ਤਾ ਉਹਨਾ ਨੂੰ ਇਕ ਫੋਨ ਸੜਕ ਕਿਨਾਰੇ ਤੇ ਮਿਲਿਆ ਜੋਕਿ ਗਗਨਦੀਪ ਸਿੰਘ ਟੈਕਸੀ ਮਾਲਕ ਜੋਕਿ ਚੰਡੀਗੜ ਸੈਕਟਰ 41 ਦਾ ਵਾਸੀ ਸੀ। ਇਹ ਡਿਗਿਆ ਪਿਆ ਮੋਬਾਇਲ ਮਿਲਣ ਤੋ ਬਾਅਦ ਅਖੀਰ ਵਿੱਚ ਆਈ ਕਾਲ ਨਾਲ ਰਾਬਤਾ ਕੀਤਾ ਗਿਆ ਤਾਂ ਇਹ ਆਖਰੀ ਕਾਲ ਉਸ ਦੇ ਮਿਤੱਰ ਦੀ ਸੀ ਜਿਸ ਨੇ ਦੱਸਿਆ ਕਿ ਇਹ ਮੋਬਾਇਲ ਫੋਨ ਉਸ ਦੇ ਮਿੱਤਰ ਦਾ ਹੈ ਉਹ ਉਸ ਨੂੰ ਉਹ ਕਹਿ ਦਿੰਦਾ ਹਾ ਕਿ ਤੁਹਾਡੇ ਨਾਲ ਰਾਬਤਾ ਕਇਮ ਕਰ ਲਵੇ ਅੱਧੇ ਘੰਟੇ ਬਾਅਦ ਗਗਨਦੀਪ ਸਿੰਘ ਦਾ ਫੋਨ ਆਇਆ ਕਿ ਇਹ ਉਸਦਾ ਫੋਨ ਹੈ ਜੋ ਤੁਹਾਨੂੰ ਲਭਿਆ ਹੈ। ਮੈ ਇਸ ਨੂੰ ਤੁਹਾਡੇ ਕੋਲੋ ਪ੍ਰਾਪਤ ਕਰ ਲਵਾਂਗਾ, ਮੈ ਬਾਹਰ ਸਵਾਰੀ ਲੈ ਕੇ ਗਇਆ ਹੋਇਆ ਹਾ ਮੈ ਉਸਨੂੰ ਕਿਹਾ ਤੂੰ ਚਿੰਤਾ ਨਾ ਕਰ ਜਦ ਮਰਜੀ ਆ ਕੇ ਲੇ ਜਾਣਾ। ਕੁਝ ਦਿਨ ਬਾਅਦ ਗਗਨਦੀਪ ਆ ਕੇ ਮੇਰੇ ਕੋਲੋ ਫੋਨ ਪ੍ਰਾਪਤ ਕਰਨ ਲਈ ਆਇਆ ਤਾਂ ਉਸਨੇ ਮੇਰਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ, ਉਹ ਇਮਾਨਦਾਰੀ ਨੌਰੰਗ ਸਿੰਘ ਵਰਗੇ ਨੇਕ ਅਤੇ ਚੰਗੇ ਇਨਸਾਨਾਂ ਵਿੱਚ ਵੇਖੀ ਜਾ ਸਕਦੀ ਹੈ। ਇਸ ਮੋਕੇ ਤੇ ਗਗਨਦੀਪ ਸਿੰਘ ਨੇ ਨੌਰੰਗ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਕੋਸਿਸ਼ ਕੀਤੀ ਪਰ ਨੌਰੰਗ ਸਿੰਘ ਨੇ ਇਹ ਮਾਨ ਸਨਮਾਨ ਲੈਣ ਤੋ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਤਾਂ ਉਸਦੀ ਇਨਸਾਨੀਅਤ ਨਾਤੇ ਜੁਮੇਵਾਰੀ ਬਣਦੀ ਹੈ ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਰਨੈਲ ਸਿੰਘ ਬਲਾੜੀ, ਗੁਲਜਾਰ ਸਿੰਘ ਈਸ਼ਰ ਹੇਲ, ਪੀਂਦਰਾ ਈਸ਼ਰਹੇਲ ਅਤੇ ਰਾਜਵੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *