
ਦੇਸ਼ ਦੀ ਸਥਾਪਨਾ ਦਿਵਸ ਦੇ ਸਨਮਾਨ ’ਚ ਹਰ ਫ਼ੌਜੀ ਨੂੰ ਮਿਲਣਗੇ 1,776 ਡਾਲਰ
ਵਾਸ਼ਿੰਗਟਨ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨਾਮ ਦਿੱਤੇ ਭਾਸ਼ਣ ’ਚ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਮੈਂ ਸਾਡੀ ਦੱਖਣੀ ਸਰਹੱਦ ’ਤੇ ਹਮਲੇ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਪਿਛਲੇ ਸੱਤ ਮਹੀਨਿਆਂ ਤੋਂ ਕਿਸੇ ਵੀ ਗੈਰਕਾਨੂੰਨੀ ਪਰਵਾਸੀ ਨੂੰ ਸਾਡੇ ਦੇਸ਼ ਵਿਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਡੇ ਵੱਲੋਂ ਕੀਤਾ ਗਿਆ ਅਜਿਹਾ ਕਾਰਨਾਮਾ ਹੈ ਜਿਸ ਨੂੰ ਹਰ ਕਿਸੇ ਨੇ ਅਸੰਭਵ ਕਿਹਾ। ਉਨ੍ਹ ਅੱਗੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ ਕਿ 1,450,000 ਤੋਂ ਵੱਧ ਮਿਲਟਰੀ ਸਰਵਿਸ ਮੈਂਬਰਜ਼ ਨੂੰ ਕ੍ਰਿਸਮਿਸ ਤੋਂ ਪਹਿਲਾਂ ਇਕ ਸਪੈਸ਼ਲ ਵਾਰੀਅਰ ਡਿਵਿਡੇਂਡ ਮਿਲੇਗਾ। 1776 ’ਚ ਸਾਡੇ ਦੇਸ਼ ਦੀ ਸਥਾਪਨਾ ਦੇ ਸਨਮਾਨ ’ਚ ਅਸੀਂ ਹਰ ਫ਼ੌਜੀ ਨੂੰ 1,776 ਡਾਲਰ ਭੇਜ ਰਹੇ ਹਾਂ। ਜ਼ਿਕਰਯੋਗ ਹੈ ਕਿ 249 ਸਾਲ ਪਹਿਲਾਂ 4 ਜੁਲਾਈ 1776 ਨੂੰ ਅਜ਼ਾਦੀ ਦੇ ਐਲਾਨਾਮੇ ’ਤੇ ਬਹਿਸ ਹੋਈ ਸੀ ਅਤੇ ਦਸਤਖ਼ਤ ਕੀਤੇ ਗਏ ਸਨ। ਬ੍ਰਿਟਿਸ਼ ਹਕੂਮਤ ਦੇ ਖ਼ਿਲਾਫ਼ ਵਿਦਰੋਹ ਕਰਕੇ ਇਥੇ ਐਲਾਨਨਾਮਾ ਪੜ੍ਹਿਆ ਗਿਆ ਸੀ। ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਜੋਂ ਇਥੇ ਹੀ ਉਬਰਿਆ, ਹਾਲਾਂਕਿ ਇੰਗਲੈਂਡ ਦੇ ਰਾਜੇ ਦੇ ਖ਼ਿਲਾਫ਼ ਕਾਫ਼ੀ ਵੱਡੀ ਜੰਗ ਲੜਨੀ ਪਈ ਅਤੇ ਅਮਰੀਕਾ 250 ਸੌ ਸਾਲਾ ਦਿਵਸ ਅਗਲੇ ਸਾਲ ਮਨਾ ਰਿਹਾ ਹੈ।
——————————
This news is auto published from an agency/source and may be published as received.
