
ਚੰਡੀਗੜ੍ਹ, 16 ਦਸੰਬਰ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਦੇ 16 ਪੋਲਿੰਗ ਬੂਥਾਂ 'ਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ, ਜਿਨ੍ਹਾਂ 'ਤੇ ਵੋਟਿੰਗ ਪੂਰੀ ਹੋ ਗਈ ਹੈ। ਕਮਿਸ਼ਨ ਨੂੰ ਇਨ੍ਹਾਂ ਬੂਥਾਂ 'ਤੇ ਵੋਟਿੰਗ ਦੌਰਾਨ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਵੋਟਿੰਗ ਹੁਣ 16 ਦਸੰਬਰ ਯਾਨੀ ਅੱਜ ਹੋਈ ਹੈ। ਹਾਲਾਂਕਿ ਨਤੀਜੇ ਪਹਿਲਾਂ ਤੋਂ ਨਿਰਧਾਰਤ ਮਿਤੀ 17 ਦਸੰਬਰ ਨੂੰ ਘੋਸ਼ਿਤ ਕੀਤੇ ਜਾਣਗੇ। ਜਲੰਧਰ ਈਸਟ ਵਿੱਚ 43.93 ਫੀਸਦੀ, ਆਦਮਪੁਰ ਵਿੱਚ 44.04 ਫੀਸਦੀ, ਭੋਗਪੁਰ ਵਿੱਚ 46.13 ਫੀਸਦੀ, ਜਲੰਧਰ ਵੈਸਟ ਵਿੱਚ 43.57 ਫੀਸਦੀ, ਲੋਹੀਆਂ ਖਾਸ 52.69 ਫੀਸਦੀ, ਮਹਿਤਪੁਰ 45.76 ਫੀਸਦੀ, ਨੂਰਮਹਿਲ 48.84 ਫੀਸਦੀ, ਫਿਲੌਰ 41.45 ਫੀਸਦੀ, ਸ਼ਾਹਕੋਟ 49.06 ਫੀਸਦੀ , ਰੁੜਕਾ ਕਲਾਂ 43.76 ਫੀਸਦੀ ਅਤੇ ਨਕੋਦਰ ਵਿਖੇ 45.86 ਫੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਬਲਾਕ ਕੋਟਭਾਈ, ਤਹਿਸੀਲ ਗਿੱਦੜਬਾਹਾ ਦੇ ਪਿੰਡ ਬਬਾਣੀ (ਬੂਥ ਨੰ. 63, 64) ਅਤੇ ਪਿੰਡ ਮਧੀਰ (ਬੂਥ ਨੰ. 21, 22) ਵਿਖੇ ਰੀ ਪੋਲਿੰਗ ਆਮ ਨਾਲ ਮੁਕੰਮਲ ਲਗਭਗ 50% ਵੋਟਿੰਗ ਹੋਈ। ਇਨ੍ਹਾਂ ਥਾਵਾਂ ’ਤੇ ਪਈਆਂ ਦੁਬਾਰਾ ਵੋਟਾਂ : -ਅੰਮ੍ਰਿਤਸਰ ਦੇ ਅਟਾਰੀ ਜ਼ੋਨ ਦੇ 69 ਬੂਥਾਂ ’ਤੇ ਪੈ ਰਹੀਆਂ ਵੋਟਾਂ, ਬਰਨਾਲਾ ਦੇ ਰੈਸਰ ਪਿੰਡ ਦੇ ਬੂਥ ਨੰਬਰ 20 ’ਤੇ ਵੀ ਰੀਪੋਲਿੰਗ, ਗਿੱਦੜਬਾਹਾ ਦੇ ਪਿੰਡ ਬਬਨੀਆਂ ਤੇ ਮਧੀਰ ਪਿੰਡ ਦੇ 4 ਬੂਥਾਂ ’ਤੇ ਵੀ ਵੋਟਿੰਗ, ਗੁਰਦਾਸਪੁਰ ਦੇ ਪਿੰਡ ਚੰਨੀਆਂ ਵਿਖੇ ਵੀ ਪੈ ਰਹੀਆਂ ਵੋਟਾਂ, ਜਲੰਧਰ ਦੇ ਭੋਗਪੁਰ ਵਿਖੇ ਬੂਥ ਨੰਬਰ 4 ਤੇ 72 ’ਤੇ ਵੀ ਮੁੜ ਵੋਟਿੰਗ ਹੋਈ।
——————————
This news is auto published from an agency/source and may be published as received.
