ਪੰਜਾਬ ਸਰਕਾਰ ਜ਼ਮੀਨ ਐਕਵਾਇਰ ਕਰਨ ਲਈ ਪਹਿਲਾਂ ਕਿਸਾਨਾਂ ਦੀ ਸਹਿਮਤੀ ਲਵੇ : ਕਿਸਾਨ ਯੂਨੀਅਨ

ਬਿਜਲੀ ਸੋਧ ਬਿਲ-2025 ਲਾਗੂ ਕਰਨ ਦੀ ਸਖਤ ਸਬਦਾਂ ਵਿਚ ਕੀਤੀ ਨਿਖੇਧੀ

ਖਰੜ, 13 ਦਸੰਬਰ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜਿਲ੍ਹਾ ਪੱਧਰੀ ਮੀਟਿੰਗ ਗੁਰੂਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਵਿਖੇ ਜਿਲ੍ਹਾ ਪ੍ਰਧਾਨ ਦੇਵਿੰਦਰ ਸਿੰਘ ਦੇਹ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿਲ 2025 ਨੂੰ ਲਾਗੂ ਕਰਨ ਦੇ ਵਿਰੋਧ ਵਿਚ ਯੂਨੀਅਨ ਵਲੋਂ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਬੀਜ ਬਿੱਲ ਤੇ ਵਪਾਰ ਸਮਝੌਤੇ ਨੂੰ ਲੈ ਕੇ ਵੀ ਚਰਚਾ ਹੋਈ। ਬੁਲਾਰਿਆਂ ਨੇ ਮੰਗ ਕੀਤੀ ਕਿ ਸੀਲ ਬਿਲ ਲਾਗੂ ਨਾ ਕੀਤਾ ਜਾਵੇ ਅਤੇ ਯੂਰੀਆਂ ਖਾਦ ਦੇ ਸੈਂਪਲ ਟੈਸਟ ਕਰਵਾਏ ਜਾਣ ਅਤੇ ਪੰਜਾਬ ਸਰਕਾਰ ਵਲੋਂ ਜੋ ਜਿਲ੍ਹਾ ਮੁਹਾਲੀ ਵਿਚ ਲੈਂਡ ਪੂਲਿੰਗ ਸਕੀਮ ਤਹਿਤ ਅੱਜ ਪਿੰਡਾਂ ਦੀਆਂ ਜ਼ਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਉਸ ਵਿਚ ਪਹਿਲਾਂ ਕਿਸਾਨਾਂ ਦੀ ਸਹਿਮਤੀ ਲਈ ਜਾਵੇ। ਅਵਾਰਾ ਕੁੱਟਿਆਂ ਅਤੇ ਜਾਨਵਰਾਂ ਦੀ ਸਾਂਭ ਸੰਭਾਲ ਲਈ ਸਰਕਾਰ ਤੁਰੰਤ ਪ੍ਰਬੰਧ ਚੁੱਕੇ ਜਾਣ। ਗੁਰੂਦੁਆਰਾ ਚੱਪੜਚਿੜੀ ਸਾਹਿਬ ਦੇ ਨੇੜੇ ਕੂੜੇ ਦੇ ਢੇਰ ਲੱਗਣ ਨੂੰ ਤੁਰੰਤ ਰੋਕਿਆ ਜਾਵੇ। ਇਸ ਮੌਕੇ ਜਸਪਾਲ ਸਿੰਘ ਨਿਆਮੀਆਂ, ਰਣਬੀਰ ਸਿੰਘ ਗਰੇਵਾਲ, ਅਵਤਾਰ ਸਿੰਘ ਮਾਣਕਪੁਰ, ਅਮਰੀਕ ਸਿੰਘ ਭੋਲਾ, ਗੁਰਮੀਤ ਸਿੰਘ ਖੂਨੀਮਾਜਰਾ, ਕੁਲਵੰਤ ਸਿੰਘ, ਰਾਜਵਿੰਦਰ ਸਿੰਘ, ਅਮਨਦੀਪ ਸਿੋੰਘ ਮਾਨ, ਗੁਰੀ ਤੋਲਮਾਜਰਾ, ਸੁੱਖਾ ਰੰਗੀਆਂ, ਜਸਮੇਰ ਸਿੰਘ ਦੁਰਾਲੀ, ਜਰਨੈਲ ਸਿੰਘ ਘੜੂੰਆਂ, ਜਸਪਾਲ ਸਿੰਘ ਲਾਂਡਰਾਂ, ਰਣਜੀਤ ਸਿੰਘ ਬਜਹੇੜੀ, ਕੁਲਵੰਤ ਸਿੰਘ ਚਿੱਲਾ, ਸੁਰਿੰਦਰ ਸਿੰਘ ਬਲਿਆਲੀ, ਦਰਸ਼ਨ ਸਿੰਘ ਦੁਰਾਲੀ, ਜਸਵੰਤ ਸਿੰਘ ਪੁਨੀਆ, ਜਸਪਾਲ ਸਿੰਘ ਲਾਂਡਰਾ, ਅਵਤਾਰ ਸਿੰਘ ਮਾਣਕਪੁਰ ਕੱਲਰ, ਸੁੱਖੀ ਤਗੋਰੀ, ਰਜਿੰਦਰ ਸਿੰਘ, ਅਮਨ ਬਜਹੇੜੀ, ਸ਼ਿਵ ਕੁਮਾਰ ਰੰਗੀਆਂ, ਹੁਸ਼ਿਆਰਪੁਰ ਸਿੰਘ ਆਦਿ ਕਿਸਾਨ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *