
ਦਿੱਤੁਪੁਰ ਫਕੀਰਾਂ, ਅਮਰਗੜ੍ਹ ਅਤੇ ਹੱਲੋਤਾਲੀ ਤੋਂ ਦਰਜਨਾਂ ਆਗੂ ਕਾਂਗਰਸ ਵਿੱਚ ਸ਼ਾਮਿਲ: ਫ਼ਤਹਿਗੜ੍ਹ ਸਾਹਿਬ,12 ਦਸੰਬਰ ( ਰੂਪ ਨਰੇਸ਼):
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਮੁਹਿੰਮ ਮਿਲੀ ਹੈ। ਵੱਖ–ਵੱਖ ਪਿੰਡਾਂ ਦੇ ਨਿਵਾਸੀਆਂ ਨੇ ਹੋਰ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਦੇ ਹੱਕ ਵਿੱਚ ਆਪਣਾ ਭਰੋਸਾ ਜਤਾਇਆ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਹਾਜ਼ਰੀ ਵਿੱਚ ਪਿੰਡ ਦਿੱਤੁਪੁਰ ਫਕੀਰਾਂ ਤੋਂ ਹਰਵਿੰਦਰ ਸਿੰਘ, ਸਤਨਾਮ ਸਿੰਘ,ਸਤਿਕਾਰ ਸਿੰਘ,ਸਤਪਾਲ ਗਾਂਧੀ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ, ਪਿੰਡ ਅਮਰਗੜ੍ਹ ਤੋਂ ਸੁਖਵੀਰ ਸਿੰਘ, ਪਿੰਡ ਹੱਲੋਤਾਲੀ ਤੋਂ ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਗੋਗੀ ਇਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਸ ਨਾਲ ਚੋਣ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਮੌਕੇ ‘ਤੇ ਕਿਹਾ ਕਿ ਵੱਖ–ਵੱਖ ਪਿੰਡਾਂ ਦੇ ਨਿਵਾਸੀਆਂ ਦਾ ਇਹ ਫ਼ੈਸਲਾ ਖੇਤਰ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਪਸੀ ਵਿਚਾਰ–ਵਟਾਂਦਰੇ ਅਤੇ ਮੱਤਾਂ ਦੇ ਅਧਾਰ ‘ਤੇ ਨਵਾਂ ਰਾਹ ਚੁਣਿਆ ਹੈ, ਜੋ ਗਰਾਮ ਪੱਧਰ ‘ਤੇ ਲੋਕਤੰਤਰਕ ਤਾਕਤ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਬਦਲਾਅ ਦੀ ਉਮੀਦ ਨਾਲ ਬਣੀ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਘੇਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਜੀਵਨ ਵਿੱਚ ਕੋਈ ਵੀ ਸਾਰਥਕ ਬਦਲਾਅ ਨਹੀਂ ਕੀਤਾ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਰਕਾਰ ਦੀ ਨਾਕਾਮੀ ਦਾ ਜਵਾਬ 14 ਦਸੰਬਰ ਨੂੰ ਵੋਟ ਪਾ ਕੇ ਦਿੱਤਾ ਜਾਵੇ।ਸ਼ਾਮਿਲ ਹੋਏ ਆਗੂਆਂ ਨੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਸਖਤ ਮਿਹਨਤ ਕਰਕੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਵੰਤ ਸਿੰਘ ਚਨਾਰਥਲ ਕਲਾਂ, ਬਲਾਕ ਸੰਮਤੀ ਉਮੀਦਵਾਰ ਜਨਕ ਰਾਣੀ ਤੇ ਧਰਮਿੰਦਰ ਸਿੰਘ ਗੋਰਖਾ,ਸੀਨੀਅਰ ਆਗੂ ਗੁਰਭੇਜ ਸਿੰਘ ਰਾਏ,ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ,ਸੁਰਮੁੱਖ ਸਿੰਘ ਹੱਲੋਤਾਲੀ, ਰਣਜੀਤ ਸਿੰਘ ਰਾਜੂ,ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਾਗੜੀਆਂ,ਸੁਖਵਿੰਦਰ ਸਿੰਘ ਕਾਲਾ,ਮਨਪ੍ਰੀਤ ਸਿੰਘ ਮਨੀ ਕੋਟਲਾ,ਹਰਿੰਦਰ ਸਿੰਘ ਮੂਲੇਪੁਰ, ਲਖਵਿੰਦਰ ਸਿੰਘ ਲੱਖੀ,ਗੁਰਲਾਲ ਸਿੰਘ ਲਾਲੀ, ਨਰਿੰਦਰ ਸਿੰਘ,ਅਵਤਾਰ ਸਿੰਘ ਫੌਜੀ, ਅਰਜੁਨ ਸਿੰਘ, ਜਸਵਿੰਦਰ ਸਿੰਘ ਰਿਉਣਾ ਤੇ ਹੋਰ ਸਾਥੀ ਹਾਜ਼ਰ ਸਨ।
——————————
This news is auto published from an agency/source and may be published as received.
