ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ ਪੰਜਾਬ ਨੇ ਚਲਾਈ ਭਰਤੀ ਮੁਹਿੰਮ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: 

ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਫਰੰਟ ਦੇ ਸੂਬਾ ਪ੍ਰਧਾਨ ਡਾ ਰੋਹਟਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਫਰੰਟ ਵੱਲੋਂ ਚਲਾਈ ਨਵੀਂ ਭਰਤੀ ਮੁਹਿੰਮ ਤਹਿਤ ਸ ਮਾਧਵ ਮੋਹਨ ਜੈਨ ਨੂੰ ਫਰੰਟ ਦੀ ਸੂਬਾ ਕਾਰਜਕਾਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਕੀਤੇ ਸੂਬਾ ਕਾਰਜਕਾਰੀ ਕਮੇਟੀ ਮੈਂਬਰ ਸ ਜੈਨ ਨੇ ਕਿਹਾ ਕਿ ਫਰੰਟ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਮਯਤਾ ਨਾਲ ਨਿਭਾਉਣਗੇ ਅਤੇ ਫਰੰਟ ਦੀਆਂ ਗਤੀਵਿਧੀਆਂ ਨੂੰ ਆਮ ਲੋਕਾਂ ਵਿੱਚ ਲੈ ਜਾਣਗੇ।

ਇਸ ਮੌਕੇ ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਡਾ ਐਮ ਐਸ ਰੋਹਟਾ, ਸੂਬਾ ਚੇਅਰਮੈਨ ਵੈਦ ਧਰਮ ਸਿੰਘ, ਸੂਬਾ ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ, ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਹੋਤਾ, ਸੂਬਾ ਚੀਫ਼ ਮੀਡੀਆ ਕੰਟਰੋਲਰ ਪ੍ਰਵੀਨ ਕੁਮਾਰ ਬੱਤਰਾ,ਮੈਡੀਕਲ ਵਿੰਗ ਦੇ ਸੂਬਾ ਚੇਅਰਮੈਨ ਡਾ ਜਗਦੀਸ਼ ਸਿੰਘ ਬਾਜਵਾ, ਸੂਬਾ ਸੀਨੀਅਰ ਉਪ ਚੇਅਰਮੈਨ ਪੰਕਜ ਗੁਪਤਾ, ਸੂਬਾ ਮੀਤ ਪ੍ਰਧਾਨ ਕੈਪਟਨ ਹਰਭਜਨ ਸਿੰਘ ਚੀਮਾ (ਰਿਟਾਇਰ), ਸੂਬਾ ਜੁਆਇੰਟ ਸਕੱਤਰ ਡਾ ਕੁਲਦੀਪ ਸਿੰਘ, ਸੂਬਾ ਕੈਸ਼ੀਅਰ ਹੰਸ ਰਾਜ ਤਲਾਣੀਆਂ , ਜਿਲਾ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਨੈਲ ਸਿੰਘ ਭੱਟੀਆਂ ਆਦਿ ਹਾਜਰ ਸਨ।

Leave a Reply

Your email address will not be published. Required fields are marked *